ਆਮ ਤੌਰ ‘ਤੇ ਹਰੇ ਛੋਲਿਆਂ ਨੂੰ ਹਰੇ ਚਨੇ ਵੀ ਕਿਹਾ ਜਾਂਦਾ ਹੈ, ਜਿਸਦਾ ਕੱਚੇ ਰੂਪ ਵਿੱਚ ਜਾਂ ਸਬਜੀ ਬਣਾ ਕੇ ਸੇਵਨ ਕੀਤਾ ਜਾਂਦਾ ਹੈ। ਸਾਡੇ ਲਈ ਇਹ ਦੋਨੋਂ ਰੂਪ ‘ਚ ਲਾਭਕਾਰੀ ਹੈ। ਛੋਲਿਆਂ ਵਿੱਚ ਕਾਰਬੋਹਾਈਡ੍ਰੇਟਸ, ਪ੍ਰੋਟੀਨ, ਨਮੀ, ਫਾਈਬਰ, ਕੈਲਸ਼ੀਅਮ ਤੋਂ ਇਲਾਵਾ ਹੋਰ ਵੀ ਜ਼ਰੂਰੀ ਤੱਤ ਹਨ, ਜੋ ਸਾਨੂੰ ਸਿਹਤਮੰਦ ਬਣਾਉਂਦੇ ਹਨ।
• ਵਿਟਾਮਿਨ ਈ ਨਾਲ ਭਰਪੂਰ ਹੋਣ ਕਾਰਨ ਇਹ ਅੱਖਾਂ ਲਈ ਬਹੁਤ ਫਾਇਦੇਮੰਦ ਹਨ।
• ਹਰੇ ਛੋਲਿਆਂ ਵਿੱਚ ਪਾਇਆ ਜਾਣ ਵਾਲਾ ਫਾਈਬਰ ਸਾਡੀ ਪਾਚਨ ਕਿਰਿਆ ਨੂੰ ਵਧੀਆ ਬਣਾਉਂਦੇ ਹਨ।
• ਹਰੇ ਛੋਲੇ ਭੁੱਖ ਘਟਾ ਕੇ ਭਾਰ ਘਟਾਉਣ ਵਿੱਚ ਵੀ ਮਦਦ ਕਰਦੇ ਹਨ।
• ਹਰੇ ਛੋਲੇ ਕੋਲੇਸਟਰੌਲ ਅਤੇ ਦਿਲ ਦੀਆਂ ਬੀਮਾਰੀਆਂ ਨੂੰ ਕੰਟਰੋਲ ਕਰਦੇ ਹਨ।
• ਇਹਨਾਂ ਵਿੱਚ ਪਾਏ ਜਾਣ ਵਾਲੇ ਐਂਟੀ ਆਕਸਾਈਡ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ।
• ਹਰੇ ਛੋਲਿਆਂ ਵਿੱਚ ਮੌਜੂਦ ਵਿਟਾਮਿਨ ਅਤੇ ਖਣਿਜ ਸਰੀਰਕ ਕਮਜ਼ੋਰੀ ਦੂਰ ਕਰਦੇ ਹਨ ਅਤੇ ਊਰਜਾ ਮਿਲਦੀ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ