ਮਸ਼ਰੂਮ ਵਿੱਚ ਵੈੱਟ ਬੱਬਲ ਬਿਮਾਰੀ ਦੇ ਹਮਲੇ ਨੂੰ ਰੋਕਣ ਲਈ ਕੁੱਝ ਸੁਝਾਅ ਹੇਠ ਲਿਖੇ ਅਨੁਸਾਰ ਹਨ:
• ਮਸ਼ਰੂਮ ਉਤਪਾਦਕ ਨੂੰ ਚਾਹੀਦਾ ਹੈ ਕਿ ਉਹ ਖਾਦ ਅਤੇ ਕੇਸਿੰਗ ਮਿੱਟੀ ਅਜਿਹੀ ਜਗ੍ਹਾ ਤੋਂ ਪ੍ਰਾਪਤ ਕਰਨ ਜਿੱਥੇ ਇਸ ਬਿਮਾਰੀ ਦਾ ਹਮਲਾ ਨਾ ਹੁੰਦਾ ਹੋਵੇ।
• ਉਤਪਾਦਨ ਕਮਰੇ ਵਿੱਚ ਕੰਪੋਸਟ ਦੇ ਬੈਗ ਰੱਖਣ ਤੋਂ ਪਹਿਲਾਂ ਕਮਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ 24 ਘੰਟੇ ਪਹਿਲਾਂ 2% ਫਾਰਮਾਲਿਨ ਦੀ ਸਪਰੇਅ ਕਰੋ ਅਤੇ ਖਿੜਕੀਆਂ ਅਤੇ ਦਰਵਾਜੇ ਬੰਦ ਰੱਖੋ।
• ਕੇਸਿੰਗ ਦੀ ਪਰਤ ਸ਼ਾਮਿਲ ਕਰਨ ਤੋਂ ਬਾਅਦ 0.1% ਕਲੋਰੋਥਾਲੋਨਿਲ ਜਾਂ ਵੇਨਲੈੱਟ ਜਾਂ ਸਪੋਰੋਗੋਨ ਦੇ ਘੋਲ ਦੀ ਸਪਰੇਅ ਕਰੋ।
• ਮਸ਼ਰੂਮ ਉਤਪਾਦਨ ਸਮੇਂ ਜੇ ਫਿਰ ਵੀ ਗਿੱਲੇ ਬੁਲਬਲੇ ਦੇ ਲੱਛਣ ਨਜ਼ਰ ਆਉਣ, ਤਾਂ ਉਸ ਨੂੰ ਤੁਰੰਤ ਫਾਰਮਾਲਿਨ ਦੀ 2% ਸਪਰੇਅ ਕਰੋ ਅਤੇ ਬੈਗਾਂ ਨੂੰ ਮਿੱਟੀ ਵਿੱਚ ਦਬਾਓ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ