ਕਿਸਾਨਾਂ ਦੇ ਲਈ ਇੱਕ ਬਹੁਤ ਵਧੀਆ ਅਤੇ ਖੁਸ਼ੀ ਵਾਲੀ ਗੱਲ ਹੈ ਕਿ ਅੱਗੇ ਨਵੰਬਰ ਦੇ ਵਿਚ ਬੀਜੀਆਂ ਜਾਣ ਵਾਲੀਆਂ ਕਣਕ ਦੀਆਂ ਕਿਸਮਾਂ ਦੇ ਵਿਚ ਯੂਨੀਵਰਸਿਟੀ ਦੇ ਵੱਲੋ ਸੁਧਾਰ ਲਿਆਂਦਾ ਹੈ ਅਤੇ ਕਣਕ ਦੀ ਇਕ ਨਵੀਂ ਕਿਸਮ ਵੀ ਕੱਢੀ ਹੈI ਕਣਕ ਦੀਆ ਕਿਸਮ ਦੇ ਵਿਚ ਸੁਧਾਰ ਲਿਆਉਣ ਦੇ ਵਜੋਂ ਇਹਨਾਂ ਕਿਸਮਾਂ ਵਿਚ ਭੂਰੀ ਅਤੇ ਪੀਲੀ ਕੁੰਗੀ ਨਾਲ ਟਾਕਰਾ ਕਰਨ ਦੀ ਤਾਕਤ ਵਧ ਗਈ ਹੈ ਅਤੇ ਝਾੜ ਦੇ ਵਿਚ ਫਰਕ ਪੈ ਗਿਆ ਹੈI
1. ਉੱਨਤ PBW 343: ਇਸ ਕਿਸਮ ਵਿੱਚ ਪੀ ਏ ਯੂ ਵੱਲੋਂ ਸੁਧਾਰ ਕੀਤਾ ਗਿਆ ਹੈ। ਹੁਣ ਇਸ ਕਿਸਮ ਦਾ ਝਾੜ 23.2 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਭੂਰੀ ਅਤੇ ਪੀਲੀ ਕੁੰਗੀ ਦੀ ਕਾਫੀ ਹੱਦ ਤੱਕ ਰੋਧਕ ਕਿਸਮ ਹੈ।
2. ਉੱਨਤ PBW 550: ਇਸ ਕਿਸਮ ਵਿੱਚ ਪੀ ਏ ਯੂ ਵੱਲੋਂ ਸੁਧਾਰ ਕੀਤਾ ਗਿਆ ਹੈ। ਹੁਣ ਇਸ ਕਿਸਮ ਦਾ ਝਾੜ 23 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਭੂਰੀ ਅਤੇ ਪੀਲੀ ਕੁੰਗੀ ਦੀ ਪੂਰੀ ਤਰ੍ਹਾਂ ਰੋਧਕ ਕਿਸਮ ਹੈ।
3. PBW 1 Zn: ਇਹ ਪੀ ਏ ਯੂ ਵੱਲੋਂ ਤਿਆਰ ਕੀਤੀ ਗਈ ਨਵੀਂ ਕਿਸਮ ਹੈ, ਜਿਸਦਾ ਝਾੜ 22.5 ਕੁਇੰਟਲ ਪ੍ਰਤੀ ਏਕੜ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ