ਅਸੀਂ ਆਪਣੇ ਗਾਰਡਨ(ਬਗੀਚੇ) ਦੀ ਖ਼ੂਬਸੂਰਤੀ ਨੂੰ ਬਣਾਈ ਰੱਖਣ ਲਈ ਤਰ੍ਹਾਂ-ਤਰ੍ਹਾਂ ਦੇ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਾਂ, ਤਾਂ ਕਿ ਸਾਡੇ ਰੁੱਖ ਅਤੇ ਪੌਦੇ ਹਰੇ-ਭਰੇ ਬਣੇ ਰਹਿਣ। ਅਸੀਂ ਭੁੱਲ ਜਾਂਦੇ ਹਾਂ ਕਿ ਇਹ ਕੀਟਨਾਸ਼ਕ ਪੌਦਿਆਂ ਲਈ ਕਿੰਨੇ ਖਤਰਨਾਕ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਬਗੀਚੇ(ਗਾਰਡਨ) ਲਈ ਫਾਇਦੇਮੰਦ ਕੁਦਰਤੀ ਖਾਦਾਂ ਬਾਰੇ, ਜੋ ਸਾਡੇ ਘਰ ‘ਚ ਹੀ ਮੌਜੂਦ ਹਨ।
ਮੂੰਗਫਲੀ ਦੇ ਛਿਲਕੇ: ਆਮ ਤੌਰ ‘ਤੇ ਮੂੰਗਫਲੀ ਖਾ ਕੇ ਉਸਦੇ ਛਿਲਕੇ ਸੁੱਟ ਦਿੱਤੇ ਜਾਂਦੇ ਹਨ। ਮੂੰਗਫਲੀ ਦੇ ਛਿਲਕਿਆਂ ਵਿੱਚ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਮਿੱਟੀ ਨੂੰ ਉਪਜਾਊ ਬਣਾਉਣ ਵਿੱਚ ਸਹਾਇਕ ਹੁੰਦੇ ਹਨ।
ਖਜੂਰ ਦੇ ਬੀਜ: ਖਜੂਰ ਦੇ ਬੀਜਾਂ ਵਿੱਚ ਚੰਗੀ ਮਾਤਰਾ ਵਿੱਚ ਪੋਸ਼ਕ ਤੱਤ ਹੁੰਦੇ ਹਨ। ਇਹ ਮਿੱਟੀ ਨੂੰ ਉਪਜਾਊ ਬਣਾਉਣ ਵਿੱਚ ਮਦਦ ਕਰਦੇ ਹਨ। ਬਹੁਤ ਲੋਕ ਇਸਦੇ ਬੀਜ ਪੌਦੇ ਦੀ ਜੜ੍ਹ ਨੂੰ ਮਜ਼ਬੂਤ ਕਰਨ ਲਈ ਪਾਉਂਦੇ ਹਨ।
ਚੌਲ(ਚਾਵਲ): ਪਕੇ ਹੋਏ ਚਾਵਲ(ਚੌਲਾਂ) ਵਿੱਚ ਕਾਰਬੋਹਾਈਡ੍ਰੇਟ ਅਤੇ ਸਟਾਰਚ ਪਾਇਆ ਜਾਂਦਾ ਹੈ, ਜੋ ਗਾਰਡਨ ਦੀ ਮਿੱਟੀ ਲਈ ਜ਼ਰੂਰੀ ਹੈ। ਇਸ ਸਭ ਤੋਂ ਜ਼ਿਆਦਾ ਫਲਾਂ ਦੇ ਬਗੀਚਿਆਂ ਲਈ ਚੰਗਾ ਹੁੰਦਾ ਹੈ।
ਕਾੱਫੀ(ਕੌਫੀ): ਕਾੱਫੀ(ਕੌਫੀ) ਵਿੱਚ ਚੰਗੀ ਮਾਤਰਾ ਵਿੱਚ ਖਣਿਜ ਅਤੇ ਐਸਿਡ(ਤੇਜ਼ਾਬ) ਪਾਏ ਜਾਂਦੇ ਹਨ, ਜੋ ਪੌਦਿਆਂ ਨੂੰ ਛੇਤੀ ਉੱਗਣ ਵਿੱਚ ਮਦਦ ਕਰਦੇ ਹਨ। ਇਹ ਗਾਰਡਨ(ਬਗੀਚੇ) ਲਈ ਸਭ ਤੋਂ ਚੰਗੀ ਖਾਦ ਹੈ।
ਸਬਜ਼ੀਆਂ ਦੇ ਛਿਲਕੇ: ਸਬਜ਼ੀ ਦੇ ਛਿਲਕੇ, ਜੋ ਰੋਜ਼ ਕੂੜੇ ਵਿੱਚ ਸੁੱਟ ਦਿੱਤੇ ਜਾਂਦੇ ਹਨ, ਉਨ੍ਹਾਂ ਨੂੰ ਵੀ ਅਸੀਂ ਪੌਦਿਆਂ ਦੀ ਖਾਦ ਲਈ ਵਰਤ ਸਕਦੇ ਹਾਂ।
ਫਲ ਅਤੇ ਸਬਜ਼ੀਆਂ ਦਾ ਗੁੱਦਾ: ਫਲਾਂ ਦਾ ਰਸ ਕੱਢਣ ਤੋਂ ਬਾਅਦ ਅਸੀਂ ਅਕਸਰ ਬਚਿਆ ਹੋਇਆ ਗੁੱਦਾ ਸੁੱਟ ਦਿੰਦੇ ਹਾਂ। ਪਰ ਇਹੀ ਗੁੱਦਾ ਸਾਡੇ ਬਗੀਚੇ(ਗਾਰਡਨ) ਲਈ ਬਹੁਤ ਲਾਭਦਾਇਕ ਹੈ ਅਤੇ ਇਹ ਗੰਡੋਆ ਖਾਦ ਨੂੰ ਵੀ ਆਕਰਸ਼ਿਤ ਕਰਦਾ ਹੈ।
ਅੰਡੇ ਦੇ ਛਿਲਕੇ: ਅੰਡੇ ਦੇ ਛਿਲਕੇ ਗਾਰਡਨ(ਬਗੀਚੇ) ਲਈ ਬਹੁਤ ਚੰਗੀ ਖਾਦ ਹੈ। ਅੰਡਿਆਂ ਦੇ ਛਿਲਕਿਆਂ ਤੋਂ ਪ੍ਰੋਟੀਨ ਅਤੇ ਖਣਿਜ ਮਿਲਦੇ ਹਨ। ਇਹੀ ਨਹੀਂ ਇਹ ਚੂਹੇ ਅਤੇ ਗਿਲਹਰੀ ਆਦਿ ਨੂੰ ਵੀ ਦੂਰ ਰੱਖਦੇ ਹਨ।
ਚਾਹ-ਪੱਤੀ: ਚਾਹ-ਪੱਤੀ ਗਾਰਡਨ(ਬਗੀਚੇ) ਲਈ ਸਭ ਤੋਂ ਵੱਧ ਅਨੁਕੂਲ ਖਾਦ ਹੁੰਦੀ ਹੈ। ਸਭ ਤੋਂ ਜ਼ਿਆਦਾ ਪੋਸ਼ਕ ਤੱਤ ਹਰਬਲ ਅਤੇ ਬਲੈਕ ਟੀ ਵਿੱਚ ਪਾਏ ਜਾਂਦੇ ਹਨ।
ਜੇਕਰ ਤੁਸੀਂ ਇਸ ਤਰ੍ਹਾਂ ਦੇ ਹੋਰ ਘਰੇਲੂ ਨੁਸਖਿਆਂ ਬਾਰੇ ਜਾਨਣਾ ਚਾਹੁੰਦੇ ਹੋ, ਤਾਂ ਸਾਡੇ ‘ਆਪਣੀ ਖੇਤੀ’ ਫੇਸਬੁਕ ਪੇਜ ਨੂੰ ਲਾਇਕ ਕਰੋ ਅਤੇ ਰਹੋ ਸਾਡੇ ਵੱਲੋਂ ਦਿੱਤੀਆਂ ਜਾਂਦੀਆਂ ਨਵੀਆਂ- ਨਵੀਆਂ ਘਰੇਲੂ ਨੁਸਖਿਆਂ ਅਤੇ ਖੇਤੀ-ਬਾੜੀ ਦੀਆਂ ਪੋਸਟਾਂ ਨਾਲ ਅੱਪਡੇਟ ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ