• ਬੀਜ ਖਰੀਦਣ ਤੋਂ ਬਾਅਦ ਦੁਕਾਨਦਾਰ ਤੋਂ ਬਿੱਲ ਜ਼ਰੂਰ ਲਉ।
• ਬੀਜ ਹਮੇਸ਼ਾ ਇਹ ਧਿਆਨ ਵਿੱਚ ਰੱਖਦੇ ਹੋਏ ਖਰੀਦੋ ਕਿ ਤੁਹਾਡੀ ਜ਼ਮੀਨ ਲਈ ਕਿਸ ਕਿਸਮ ਦੀ ਹੈ।
• ਬੀਜ ਚੰਗਾ ਰਹੇਗਾ ਜਾਂ ਕਿਹੜੀ ਵਰਾਇਟੀ ਤੁਹਾਡੀ ਜ਼ਮੀਨ ਮੁਤਾਬਿਕ ਸਹੀ ਹੈ, ਜੇਕਰ ਇਸ ਬਾਰੇ ਤੁਹਾਨੂੰ ਜਾਣਕਾਰੀ ਨਹੀਂ ਹੈ ਤਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ ਤੋਂ ਬਾਅਦ ਹੀ ਬੀਜ ਖਰੀਦੋ।
• ਬੀਜ ਖਰੀਦਣ ਤੋਂ ਬਾਅਦ ਤੁਸੀਂ ਘਰ ਵਿੱਚ ਹੀ ਬੀਜ ਦੀ ਜਰਮੀਨੇਸ਼ਨ(ਪੁੰਗਰਾਅ) ਚੈੱਕ ਕਰ ਸਕਦੇ ਹੋ, ਜੇਕਰ ਪੁੰਗਰਾਅ ਘੱਟ ਹੋਵੇ ਤਾਂ ਬੀਜ ਵਾਪਸ ਕਰ ਦਿਉ।
• ਬਿਜਾਈ ਦਾ ਢੰਗ ਅਤੇ ਬੀਜ ਦੀ ਮਾਤਰਾ ਸਿਫ਼ਾਰਿਸ਼ ਅਨੁਸਾਰ ਹੀ ਵਰਤੋ।
• ਬੀਜ ਬੰਦ ਪੈਕਿੰਗ ਵਿੱਚ ਆਉਂਦੇ ਹਨ ਅਤੇ ਹਮੇਸ਼ਾ ਬੰਦ ਪੈਕਿੰਗ ਵਿੱਚ ਹੀ ਖਰੀਦੋ, ਇਸ ਨਾਲ ਦੁਕਾਨਦਾਰ ਦੇ ਹੇਰ-ਫੇਰ ਦੀ ਸੰਭਾਵਨਾ ਨਹੀਂ ਰਹਿੰਦੀ। ਜੇਕਰ ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਹੋਵੇ ਤਾਂ ਤੁਸੀਂ ਬੀਜ ਖਰੀਦਣ ਤੋਂ ਬਾਅਦ ਬੀਜ ਚੈੱਕ ਕਰਵਾ ਲਉ।
• ਬੀਜ ਦਾ ਬਿੱਲ ਅਤੇ ਪੈਕਟ ਵਾਢੀ ਤੱਕ ਸੰਭਾਲ ਰੱਖੋ, ਤਾਂ ਜੋ ਕੋਈ ਸਮੱਸਿਆ ਆਉਣ ‘ਤੇ ਇਨ੍ਹਾਂ ਨੂੰ ਸਬੂਤ ਦੇ ਤੌਰ ‘ਤੇ ਵਰਤਿਆ ਜਾ ਸਕੇ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ