dough

ਕੀ ਤੁਸੀਂ ਵੀ ਆਟਾ ਗੁੰਨ੍ਹ ਕੇ ਫਰਿੱਜ਼ ਵਿੱਚ ਰੱਖਦੇ ਹੋ?

ਅਸੀਂ ਹਰ ਰੋਜ਼ ਦੇਖਦੇ ਹਾਂ ਕਿ ਅਕਸਰ ਹੀ ਘਰ ਦੀਆਂ ਔਰਤਾਂ ਰੋਟੀ ਬਣਾਉਣ ਤੋਂ ਬਾਅਦ ਬਚੇ ਹੋਏ ਆਟੇ ਨੂੰ ਫਰਿੱਜ਼ ਵਿੱਚ ਰੱਖ ਦਿੰਦੀਆਂ ਹਨ। ਪਰ ਸ਼ਾਇਦ ਉਹ ਇਹ ਨਹੀਂ ਜਾਣਦੀਆਂ ਕਿ ਉਨ੍ਹਾਂ ਦੀ ਇਸ ਆਦਤ ਨਾਲ ਸਿਹਤ ਵੀ ਖਰਾਬ ਹੋ ਸਕਦੀ ਹੈ। ਤੁਸੀ ਇਹ ਸੋਚ ਕੇ ਹੈਰਾਨ ਹੁੰਦੇ ਹੋਵੋਗੇ ਕਿ ਫਰਿੱਜ਼ ਵਿੱਚ ਰੱਖਿਆ ਆਟਾ ਤੁਹਾਡੀ ਸਿਹਤ ਲਈ ਕਿਵੇਂ ਨੁਕਸਾਨਦਾਇਕ ਹੈ?

ਆਓ ਜਾਣੀਏ ਆਟਾ ਗੁੰਨ੍ਹ ਕੇ ਫਰਿੱਜ਼ ਵਿੱਚ ਰੱਖਣ ਦੇ ਨੁਕਸਾਨ ਬਾਰੇ

  • ਵਿਗਿਆਨਕਾਂ ਦੀ ਮੰਨੀਏ ਤਾਂ ਗੁੰਨ੍ਹਿਆਂ ਹੋਇਆ ਆਟਾ ਜਲਦੀ ਹੀ ਵਰਤ ਲੈਣਾ ਚਾਹੀਦਾ ਹੈ, ਕਿਉਂਕਿ ਆਟੇ ਵਿੱਚ ਕਈ ਤਰ੍ਹਾਂ ਦੇ ਰਸਾਇਣਿਕ ਬਦਲਾਅ ਆਉਂਦੇ ਹਨ।
  • ਆਟੇ ਨੂੰ ਫਰਿੱਜ਼ ਵਿੱਚ ਰੱਖਣ ਨਾਲ ਕਈ ਤਰ੍ਹਾਂ ਦੀਆਂ ਹਾਨੀਕਾਰਕ ਕਿਰਨਾਂ ਆਟੇ ਵਿੱਚ ਪ੍ਰਵੇਸ਼ ਕਰ ਜਾਂਦੀਆਂ ਹਨ, ਜੋ ਸਰੀਰ ਲਈ ਨੁਕਸਾਨਦਾਇਕ ਹੁੰਦੀਆਂ ਹਨ।
  • ਇਸ ਤਰ੍ਹਾਂ ਆਟੇ ਵਿੱਚਲੇ ਪੋਸ਼ਕ ਤੱਤਾਂ ਦੀ ਮਾਤਰਾ ਘੱਟ ਜਾਂਦੀ ਹੈ, ਜਿਸ ਨਾਲ ਇਹ ਕੇਵਲ ਸਾਡੀ ਭੁੱਖ ਮਿਟਾਉਂਦਾ ਹੈ, ਪਰ ਕੋਈ ਸਰੀਰਕ ਲਾਭ ਨਹੀਂ ਦਿੰਦਾ।
  • ਆਯੂਰਵੇਦ ਵਿੱਚ ਵੀ ਕਿਹਾ ਗਿਆ ਹੈ, ਕਿ ਆਟਾ ਗੁੰਨ੍ਹ ਕੇ ਫਰਿੱਜ਼ ਵਿੱਚ ਨਹੀਂ ਰੱਖਣਾ ਚਾਹੀਦਾ, ਕਿਉਂਕਿ ਇੱਕ ਤਾਂ ਪੁਰਾਣੇ ਆਟੇ ਦੀ ਰੋਟੀ ਦਾ ਸੁਆਦ ਤਾਜ਼ੇ ਗੁੰਨ੍ਹੇ ਆਟੇ ਦੀ ਰੋਟੀ ਵਰਗਾ ਨਹੀਂ ਰਹਿੰਦਾ ਅਤੇ ਦੂਜਾ ਇਹ ਸਰੀਰ ਨੂੰ ਰੋਗੀ ਵੀ ਬਣਾਉਂਦਾ ਹੈ।
  • ਬੇਹੇ ਆਟੇ ਤੋਂ ਬਣੀ ਰੋਟੀ ਖਾਣ ਨਾਲ ਗੈਸ ਦੀ ਸਮੱਸਿਆ ਵੀ ਹੋ ਜਾਂਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ