ਕਿਵੇਂ ਕੀਤੀ ਜਾਂਦੀ ਹੈ ਗੋਟਾ ਕੋਲਾ/ਬ੍ਰਾਹਮੀ ਦੀ ਖੇਤੀ

ਗੋਟਾ ਕੋਲਾ ਇੱਕ ਆਯੁਰਵੈਦਿਕ ਜੜ੍ਹੀ-ਬੂਟੀ ਹੈ, ਜਿਸ ਨੂੰ ਪ੍ਰਾਚੀਨ ਕਾਲ ਤੋਂ ਵੱਖ-ਵੱਖ ਸਿਹਤ ਸੰਬੰਧੀ ਸਮੱਸਿਆਵਾਂ ਲਈ ਵਰਤਿਆ ਜਾ ਰਿਹਾ ਹੈ। ਗੋਟੂ ਕੋਲਾ ਨੂੰ ਹਿੰਦੀ ਵਿੱਚ ਬ੍ਰਾਹਮੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਪੌਦੇ ਦਾ ਬੋਟੈਨੀਕਲ ਨਾਮ ਸੇਂਟੇਲਾ ਏਸ਼ਿਆਟਿਕਾ ਹੈ। ਇਹ ਪੌਦਾ ਖਾਸ ਤੌਰ ‘ਤੇ ਸੰਜਮੀ ਅਤੇ ਊਸ਼ਣ-ਕਟੀਬੰਧੀ ਖੇਤਰਾਂ ਵਿੱਚ ਪਾਇਆ ਜਾਂਦਾ ਹੈ। ਇਸ ਪੌਦੇ ਦੇ ਤਣੇ ਪਤਲੇ ਹੁੰਦੇ ਹਨ ਅਤੇ ਪੱਤੇ ਗੋਲਾਕਾਰ ਹੁੰਦੇ ਹਨ, ਜਿਨ੍ਹਾਂ ਵਿੱਚ ਨਾੜੀਆਂ ਦਾ ਜਾਲ ਦਿਖਾਈ ਦਿੰਦਾ ਹੈ। ਇਸਦੇ ਪੱਤੇ ਚਿਕਨੇ ਅਤੇ ਚਮਕਦਾਰ ਹੁੰਦੇ ਹਨ। ਇਸ ਪੌਦੇ ਦੇ ਫੁੱਲ ਸਫੇਦ ਜਾਂ ਗੁਲਾਬੀ ਰੰਗ ਦੇ ਹੁੰਦੇ ਹਨ, ਜੋ ਝੁੰਡ ਦੇ ਰੂਪ ਵਿੱਚ ਮਿੱਟੀ ਨੇੜੇ ਹੁੰਦੇ ਹਨ। ਇਹ ਪੌਦਾ ਦੇਸ਼ ਦੇ ਊਸ਼ਣੀ ਅਤੇ ਉਪ-ਊਸ਼ਣੀ ਦਲਦਲੀ ਖੇਤਰਾਂ ਵਿੱਚ ਪਾਇਆ ਜਾਂਦਾ ਹੈ।

ਮਿੱਟੀ — ਇਸਦਾ ਪੌਦਾ ਵਧੇਰੇ ਨਮੀ, ਉਪਜਾਊ, ਰੇਤਲੀ ਦੋਮਟ ਅਤੇ ਚੀਕਣੀ ਮਿੱਟੀ ਵਿੱਚ ਚੰਗੀ ਤਰ੍ਹਾਂ ਵੱਧਦਾ ਹੈ।
ਖੇਤ ਦੀ ਤਿਆਰੀ — ਖੇਤ ਨੂੰ ਇੱਕ ਵਾਰ ਤਵੀਆਂ ਨਾਲ ਵਾਹੋ ਅਤੇ ਫਿਰ ਦੋ ਵਾਰ ਹਲ ਨਾਲ ਵਾਹੋ। ਖੇਤ ਦੀ ਤਿਆਰੀ ਦੇ ਸਮੇਂ 8 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ।
ਬਿਜਾਈ

ਬਿਜਾਈ ਦਾ ਸਮਾਂ — ਇਸਦੀ ਬਿਜਾਈ ਫਰਵਰੀ ਮਹੀਨੇ ਵਿੱਚ ਕੀਤੀ ਜਾਂਦੀ ਹੈ। ਫਸਲ ਵਿੱਚ 45×45 ਸੈ.ਮੀ. ਦਾ ਫਾਸਲਾ ਰੱਖੋ। ਇਹ ਇੱਕ ਸਿੰਚਿਤ ਫਸਲ ਹੈ।

ਬਿਜਾਈ ਦਾ ਢੰਗ – ਇਸਦੀ ਬਿਜਾਈ ਪ੍ਰਜਣਨ ਢੰਗ ਨਾਲ ਕੀਤੀ ਜਾਂਦੀ ਹੈ।

ਪ੍ਰਜਣਨ – ਪ੍ਰਜਣਨ ਵਿੱਚ ਪੌਦੇ ਦੇ ਜੜ੍ਹ ਵਾਲਾ ਭਾਗ ਅਤੇ ਬੀਜ ਵਰਤੇ ਜਾਂਦੇ ਹਨ।

ਨਰਸਰੀ ਦੀ ਤਿਆਰੀ — ਇਹ ਪੌਦਾ ਛਾਂ ਵਿੱਚ ਜ਼ਿਆਦਾ ਵੱਧਦਾ ਹੈ। ਬਿਜਾਈ ਲਈ ਇੱਕ ਕਟਿਆ ਹੋਇਆ ਤਣਾ ਵਰਤਿਆ ਜਾ ਸਕਦਾ ਹੈ। ਇੱਕ ਏਕੜ ਵਿੱਚ ਲਗਭਗ 120 ਤਣੇ ਵਰਤੇ ਜਾ ਸਕਦੇ ਹਨ। ਬਿਜਾਈ ਸਮੇਂ ਬੀਜਾਂ ਦੀ ਸੋਧ ਦੀ ਲੋੜ ਨਹੀਂ ਹੁੰਦੀ।

ਖਾਦਾਂ — 74 ਕਿਲੋ ਯੂਰੀਆ, 130 ਕਿਲੋ ਐਸ ਐਸ ਪੀ ਅਤੇ 34 ਕਿਲੋ ਪੋਟਾਸ਼ ਬਰਾਬਰ ਮਾਤਰਾ ਵਿੱਚ ਚਾਰ ਭਾਗਾਂ ਵਿੱਚ ਪਾਓ।

ਅੰਤਰ ਫਸਲੀ — ਇਸ ਫਸਲ ਦੀ ਅੰਤਰ-ਫਸਲੀ ਆਮ ਤੌਰ ‘ਤੇ ਅੰਬ ਅਤੇ ਹੋਰ ਰੁੱਖਾਂ ਨਾਲ ਕੀਤੀ ਜਾਂਦੀ ਹੈ।

ਨਦੀਨਾਂ ਦੀ ਰੋਕਥਾਮ — ਇਸ ਫਸਲ ਨੂੰ ਨਿਯਮਿਤ ਗੋਡਾਈ ਦੀ ਲੋੜ ਹੁੰਦੀ ਹੈ। ਮਾਨਸੂਨ ਦੇ ਮੌਸਮ ਵਿੱਚ, ਬੈੱਡਾਂ ਵਿੱਚ ਪਾਣੀ ਦੇ ਜਮਾਅ ਨੂੰ ਰੋਕਣਾ ਜ਼ਰੂਰੀ ਹੁੰਦਾ ਹੈ।

ਸਿੰਚਾਈ — ਸੋਕੇ ਵਾਲੇ ਮਹੀਨਿਆਂ ਵਿੱਚ ਸਿੰਚਾਈ ਅਤੇ ਵਰਖਾ ਵਾਲੇ ਮੌਸਮ ਵਿੱਚ ਪਾਣੀ ਦੇ ਨਿਕਾਸ ਦੀ ਲੋੜ ਹੁੰਦੀ ਹੈ।

ਕੀਟ ਅਤੇ ਬਿਮਾਰੀਆਂ — ਇਸ ਫਸਲ ‘ਤੇ ਕਿਸੇ ਵੀ ਬਿਮਾਰੀ ਜਾਂ ਕੀਟ ਦਾ ਹਮਲਾ ਨਹੀਂ ਹੁੰਦਾ।

ਕਟਾਈ — ਇਹ ਫਸਲ ਬਿਜਾਈ ਤੋਂ ਬਾਅਦ 90 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦੀ ਕਟਾਈ ਹੱਥੀਂ ਕੀਤੀ ਜਾਂਦੀ ਹੈ।

ਇਸ ਬਲੋਗ ਵਿੱਚ ਤੁਸੀ ਜਾਣਿਆ ਗੋਟੂ ਕੋਲਾ ਦੀ ਖੇਤੀ ਦੇ ਬਾਰੇ, ਖੇਤੀਬਾੜੀ ਤੇ ਪਸ਼ੂਆਂ ਬਾਰੇ ਹੋਰ ਜਾਣਕਾਰੀ ਲਈ ਆਪਣੀ ਖੇਤੀ ਐੱਪ ਡਾਊਨਲੋਡ ਕਰੋ ਅਤੇ ਆਪਣੇ ਆਪ ਨੂੰ ਨਵੀਂ ਜਾਣਕਾਰੀ ਨਾਲ ਅੱਪਡੇਟ ਰੱਖੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ