ਬੀਜ ਪੁੰਗਰਣ ਦੇ ਲਈ ਅਖਬਾਰ ਵਿਧੀ ਬਹੁਤ ਪ੍ਰਭਾਵੀ ਹੈ । ਇਸ ਵਿਧੀ ਦੇ ਦੁਆਰਾ ਬੀਜ 2-3 ਦਿਨਾਂ ਦੇ ਅੰਦਰ ਹੀ ਪੁੰਗਰ ਜਾਂਦੇ ਹਨ। ਬਾਅਦ ਵਿੱਚ ਇਹਨਾਂ ਨੂੰ ਖੇਤ ਵਿੱਚ ਲਗਾਉਣਾ ਤੇ ਪਾਣੀ ਦੇਣਾ ਅਸਾਨ ਹੋ ਜਾਂਦਾ ਹੈ। ਅਖਬਾਰ ਨੂੰ ਚਾਰ ਵਾਰ ਫੋਲਡ ਕਰ ਕੇ ਅਤੇ ਫਿਰ ਅਖਬਾਰ ਨੂੰ ਪਾਣੀ ਵਿੱਚ ਡੁਬੋ ਦਿਓ। ਉਸ ਤੋਂ ਬਾਅਦ ਬੀਜਾਂ ਨੂੰ ਅਖਬਾਰ ਦੇ ਉਪੱਰ ਕੁੱਝ ਦੂਰੀ ਤੇ ਰੱਖੋ ਅਤੇ ਅਖਬਾਰ ਲਪੇਟ ਦਿਓ ਤੇ ਉਸਨੂੰ ਧਾਗੇ ਨਾਲ ਬੰਨ ਦਿਓ। ਜਦੋਂ ਇਸਦੀਆਂ ਜੜਾਂ ਬਣਨੀਆਂ ਸ਼ੁਰੂ ਹੋ ਜਾਣ ਉਦੋਂ ਇਹਨਾਂ ਨੂੰ ਮਿੱਟੀ ਵਿੱਚ ਲਗਾ ਦਿਓ।
ਦੇਸੀ ਅਤੇ ਉੱਨਤ ਕਿਸਮਾਂ ਚੁਣਨ ਤੋਂ ਬਾਅਦ ਬੀਜਾਂ ਦੀ ਬਿਜਾਈ ਤੋਂ ਪਹਿਲਾਂ 2 ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਪਹਿਲੀ ਬਿਜਾਈ ਤੋਂ ਪਹਿਲਾਂ ਬੀਜਾਂ ਦੀ ਜਾਂਚ ਕਰੋ ਕਿ ਉਹ ਪੁੰਗਰਣ ਲਈ ਵਧੀਆਂ ਹਨ ਕਿ ਨਹੀ ਦੂਜੀ , ਜੇਕਰ ਬੀਜ ਵਧੀਆਂ ਹਨ ਤਾਂ ਬੀਜ ਦਾ ਉਪਚਾਰ ਕਰਨ ਤੋਂ ਬਾਅਦ ਬਿਜਾਈ ਕਰੋ।
ਪੁੰਗਰਣ ਦੀ ਜਾਂਚ:
ਇਸਦੇ ਲਈ ਇਹੀ ਤਰੀਕਾ ਅਪਣਾਇਆ ਜਾਂਦਾ ਹੈ ਜੋ ਘਰਾਂ ਵਿੱਚ ਦਾਲ ਪੁੰਗਰਣ ਲਈ ਅਪਣਾਇਆ ਜਾਂਦਾ ਹੈ । ਬੀਜਾਂ ਨੂੰ ਕੁੱਝ ਘੰਟੇ ਪਾਣੀ ਵਿੱਚ ਡੁਬੋ ਦਿਓ । ਇਹ ਵਿਧੀ ਮੌਸਮ ਅਤੇ ਬੀਜਾਂ ਦੇ ਅਨੁਸਾਰ ਬਦਲਦੀ ਹੈ, ਛੋਲਿਆਂ ਦੇ ਬੀਜਾਂ ਨੂੰ ਗਰਮੀਆਂ ਵਿੱਚ 7-8 ਘੰਟੇ ਲਈ ਭਿਓੁਇਆ ਜਾਂਦਾ ਹੈ। ਸਰਦੀਆਂ ਵਿੱਚ ਇਹ ਪੁੰਗਰਣ ਦੇ ਲਈ ਜਿਆਦਾ ਸਮਾਂ ਲਵੇਗਾ। ਪਤਲੀ ਪਰਤ ਵਾਲੇ ਬੀਜ ਪੁੰਗਰਣ ਲਈ ਘੱਟ ਸਮਾਂ ਲੈਂਦੇ ਹਨ ) । ਇਸ ਤੋਂ ਬਾਅਦ ਬੀਜਾਂ ਨੂੰ ਇੱਕ ਮੋਟੇ ਸੂਤੀ ਕੱਪੜੇ ਵਿੱਚ ਰੱਖੋ ਅਤੇ ਹਨੇਰੇ ਕਮਰੇ ਵਿੱਚ ਤੇ ਹਵਾਦਾਰ ਸਥਾਨ ਵਿੱਚ ਰੱਖੋ। ਨਮੀ ਦਾ ਸਤਰ ਬਰਕਰਾਰ ਰੱਖੋ । ਘੱਟ ਤੋਂ ਘੱਟ 70-90 ਪ੍ਰਤੀਸ਼ਤ ਪੁੰਗਰਣਾ ਜਰੂਰੀ ਹੈ ਨਹੀ ਤਾਂ ਬੀਜਾਂ ਨੂੰ ਬਦਲ ਦਿਓ। ਜੇਕਰ ਬੀਜਾਂ ਨੂੰ ਬਦਲਣਾ ਸੰਭਵ ਨਹੀ ਤਾਂ ਬੀਜਾਂ ਦੀ ਗਿਣਤੀ ਵਧਾ ਦਿਓ।
ਪੁੰਗਰਣ ਜਾਂਚ ਦਾ ਇੱਕ ਹੋਰ ਤਰੀਕਾ ਹੈ । ਅਖਬਾਰ ਨੂੰ ਚਾਰ ਵਾਰ ਫੋਲਡ ਕਰੋ ਅਤੇ ਉਸ ਨੂੰ ਪਾਣੀ ਵਿੱਚ ਭਿਓ ਦਿਓ । ਚੂਨੇ ਦੀ ਵਰਤੋ ਕੀਤੇ ਬਿਨਾਂ 50-100 ਬੀਜ ਅਖਬਾਰ ਦੇ ਉੱਪਰ ਕੁਝ ਦੂਰੀ ਤੇ ਰੱਖੋ ਤੇ ਉਸ ਤੋਂ ਬਾਅਦ ਅ਼ਖਬਾਰ ਫੋਲਡ ਕਰ ਦਿਓ। ਫਿਰ ਅਖਬਾਰ ਦੇ ਦੋਨਾਂ ਕੋਨਿਆਂ ਨੂੰ ਧਾਗਾ ਢਿੱਲਾ ਕਰਕੇ ਬੰਨ ਦਿਓ ਅਤੇ ਉਸ ਤੋਂ ਬਾਅਦ ਅਖਬਾਰ ਦੁਬਾਰਾ ਪਾਣੀ ਵਿੱਚ ਭਿਓ ਦਿਓ । ਵਾਧੂ ਪਾਣੀ ਨੂੰ ਕੱਢ ਦਿਓ ।ਵਾਧੂ ਪਾਣੀ ਕੱਢਣ ਤੋਂ ਬਾਅਦ ਅਖਬਾਰ ਨੂੰ ਪੋਲੀਥੀਨ ਬੈਗ ਵਿੱਚ ਪਾਓ ਅਤੇ ਘਰ ਦੇ ਅੰਦਰ ਹੀ ਲਟਕਾ ਦਿਓ । 3-4 ਦਿਨਾਂ ਦੇ ਬਾਅਦ ਅਖਬਾਰ ਨੂੰ ਖੋਲੋ ਅਤੇ ਪੁੰਗਰੇ ਬੀਜਾਂ ਦੀ ਗਿਣਤੀ ਕਰੋ।
ਬੀਜ ਜਾਂਚਣ ਦੀ ਪ੍ਰਕਿਰਿਆਂ ਬਿਜਾਈ ਤੋਂ 2-3 ਹਫਤੇ ਪਹਿਲਾ ਕਰਨੀ ਚਾਹੀਦੀ ਹੈ ਕਿਉਕੀ ਜੇਕਰ ਬੀਜਾਂ ਨੂੰ ਬਦਲਣ ਦੀ ਜਰੂਰਤ ਪਵੇ ਤਾਂ ਉਹਨਾਂ ਨੂੰ ਸਮੇਂ ਸਿਰ ਬਦਲਿਆ ਜਾਂ ਸਕੇ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ