ਭਾਰਤ ਦੇਸ਼ ਵਿੱਚ ਔਸ਼ਧੀਆਂ ਦਾ ਭੰਡਾਰ ਭਰਿਆ ਪਿਆ ਹੈ। ਦੇਸ਼ ਦੇ ਹਰ ਕੋਨੇ ਵਿੱਚ ਸਾਨੂੰ ਆਮ ਹੀ ਇਹ ਔਸ਼ਧੀਆਂ ਜਿਨ੍ਹਾਂ ਨੂੰ ਅਸੀਂ ਦਵਾਈਆਂ ਦੇ ਤੌਰ ’ਤੇ ਵੀ ਜਾਣਦੇ ਹਾਂ, ਮਿਲ ਜਾਣਗੀਆਂ। ਇਹਨਾਂ ਵਿੱਚੋ ਹੀ ਆਂਵਲਾ ਤੇ ਕਵਾਰ ਹਨ ਜਿਹਨਾਂ ਦੀ ਵਰਤੋਂ ਨਾਲ ਲਗਭਗ ਹਰ ਰੋਗ ਨੂੰ ਠੀਕ ਕੀਤਾ ਜਾ ਸਕਦਾ ਹੈ|ਕੁਆਰ (ਐਲੋਵੇਰਾ) ਬਾਰੇ, ਪੁਰਾਣੇ ਭਾਰਤ ਦੇ ਲੋਕ ਵਿਸ਼ੇਸ਼ ਕਰ ਕੇ ਪੰਜਾਬ ਦੇ ਲੋਕ ਪਹਿਲਾਂ ਆਮ ਹੀ ਘਰਾਂ ਵਿੱਚ ਕੁਆਰ ਦਾ ਪੌਦਾ ਲਾਉਂਦੇ ਸਨ ਅਤੇ ਹਫ਼ਤੇ ਵਿੱਚ 2-3 ਵਾਰ ਇਸਦੀ ਸਬਜ਼ੀ ਬਣਾ ਕਿ ਖਾਂਦੇ ਸਨ। ਇਸ ਗੁਣਕਾਰੀ ਔਸ਼ਧੀ ਨਾਲ ਉਹ ਹਮੇਸ਼ਾ ਤੰਦਰੁਸਤ ਅਤੇ ਬੀਮਾਰੀਆਂ ਤੋਂ ਦੂਰ ਰਹਿੰਦੇ ਸਨ ਪਰ ਅੱਜ ਦੇ ਲੋਕ, ਖਾਸ ਕਰ ਕੇ ਨਵੀਂ ਪੀੜ੍ਹੀ ਦੇ ਲੋਕ ਐਲੋਵੇਰਾ ਬਾਰੇ ਤਾਂ ਜਾਣਦੇ ਹਨ ਪਰ 90% ਲੋਕਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਐਲੋਵੇਰਾ ਉਨ੍ਹਾਂ ਦੇ ਘਰਾਂ ਵਿੱਚ ਆਮ ਹੀ ਸਬਜ਼ੀ ਦੇ ਰੂਪ ਵਿੱਚ ਬਣਾਇਆ ਜਾਂਦਾ ਸੀ। ਜਾਣੋ ਇਸ ਬਲਾਗ ਦੇ ਜਰੀਏ ਕਿਵੇਂ ਹਨ ਆਂਵਲਾ ਅਤੇ ਕਵਾਰ ਸਿਹਤ ਦੇ ਲਈ ਫਾਇਦੇਮੰਦ|
ਕੁਆਰ ਦੇ ਫਾਇਦੇ
- ਐੱਸੀਡੀਟੀ ਲਈ ਲਾਭਕਾਰੀ ਹੈ।
- ਖਾਸ ਤੌਰ ’ਤੇ ਚਿਹਰੇ ਲਈ ਲਾਭਕਾਰੀ ਹੈ।
- ਪੇਟ ਦੇ ਰੋਗਾਂ ਲਈ ਬਹੁਤ ਗੁਣਕਾਰੀ ਹੈ।
- ਲਿਵਰ ਲਈ ਲਾਭਕਾਰੀ ਹੈ।
- ਨਜ਼ਲਾ ਜੁਕਾਮ ਅਤੇ ਬੁਖਾਰ ਲਈ ਲਾਭਕਾਰੀ ਹੈ।
- ਦਿਲ ਦੇ ਰੋਗਾਂ ਲਈ ਵਧੀਆ ਹੈ।
- ਬਲੱਡ ਪ੍ਰੈਸ਼ਰ ਕੰਟਰੋਲ ਰੱਖਣ ਵਿੱਚ ਮਦਦ ਕਰਦਾ ਹੈ।
- ਰੋਗਾਂ ਨਾਲ ਲੜਨ ਦੀ ਸ਼ਕਤੀ ਵੱਧ ਜਾਂਦੀ ਹੈ।
- ਮੋਟਾਪਾ ਘਟਦਾ ਹੈ ।
- ਦੰਦਾਂ ਦੀਆਂ ਬਿਮਾਰੀਆਂ ਲਈ ਲਾਭਕਾਰੀ ਹੈ।
- ਕਬਜ਼ ਲਈ ਲਾਭਕਾਰੀ ਹੈ।
- ਸ਼ੂਗਰ ਰੋਗ ਲਈ ਲਾਭਕਾਰੀ ਹੈ।
- ਚਮੜੀ ਰੋਗਾਂ ਲਈ ਲਾਭਕਾਰੀ ਹੈ ।
- ਤਣਾਅ ਲਈ ਲਾਭਕਾਰੀ।
ਆਂਵਲੇ ਦੇ ਗੁਣ
- ਸਾਲਾਂ ਤੋਂ ਵੱਧ ਰਿਹਾ ਬਲੱਡ ਪ੍ਰੈਸ਼ਰ ਦਿਨਾਂ ਵਿੱਚ ਹੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ, ਨਾਲ ਹੀ ਅਸੀਂ ਇਸ ਆਂਵਲੇ ਨੂੰ ਚਮਤਕਾਰੀ ਵੀ ਕਹਿ ਸਕਦੇ ਹਾਂ ।
- ਐੱਸੀਡੀਟੀ ਲਈ ਲਾਭਕਾਰੀ।
- ਦਿਲ ਦੇ ਰੋਗਾਂ ਲਈ ਵਧੀਆ ਹੈ।
- ਵਾਲਾਂ ਦਾ ਝੜਣਾ ਜਲਦ ਹੀ ਬੰਦ ਹੋ ਜਾਂਦਾ ਹੈ, ਨਵੇਂ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ।
- ਵਾਲਾਂ ਦਾ ਸਫੇਦ ਹੋਣਾ ਵੀ ਜਲਦੀ ਹੀ ਰੁਕ ਜਾਂਦਾ ਹੈ।
- ਚਿਹਰੇ ਦੀ ਰੰਗਤ ਅਤੇ ਸਫ਼ਾਈ ਲਈ ਵਧੀਆ ਹੈ, ਰੰਗ ਸਾਫ਼ ਹੁੰਦਾ ਹੈ।
- ਲਿਵਰ ਲਈ ਗੁਣਕਾਰੀ ਹੈ ।
- ਸਾਹ, ਨਜ਼ਲਾ, ਬੁਖਾਰ, ਛਾਤੀ ਅਤੇ ਕਿਡਨੀ ਲਈ ਲਾਭਕਾਰੀ ਹੈ।
- ਖ਼ਰਾਬ ਗਲਾ ਠੀਕ ਹੋ ਜਾਂਦਾ ਹੈ ।
- ਰੋਗਾਂ ਨਾਲ ਲੜਨ ਦੀ ਸ਼ਕਤੀ ਵੱਧ ਜਾਂਦੀ ਹੈ ।
- ਪਿੱਤੇ ’ਚ ਪੱਥਰੀ ਨਹੀਂ ਹੋਣ ਦਿੰਦਾ।
- ਖੂਨ ਸਾਫ਼ ਕਰਦਾ ਹੈ।
- ਕਬਜ਼ ਲਈ ਲਾਭਕਾਰੀ ਹੈ ।
- ਸਰੀਰ ਨੂੰ ਠੰਢਾ ਰੱਖਦਾ ਹੈ।
- ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ।
- ਹੱਡੀਆਂ ਨੂੰ ਮਜ਼ਬੂਤ ਕਰਦਾ ਹੈ।
- ਮੂੰਹ ਦੇ ਛਾਲਿਆਂ ਲਈ ਲਾਭਕਾਰੀ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ