weeds

ਇਸ ਤਰ੍ਹਾਂ ਕਰੋ ਜੌਂ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ

ਭਾਰਤ ਵਿੱਚ ਜੌਂ ਨੂੰ ਗਰੀਬ ਵਿਅਕਤੀ ਦੀ ਫ਼ਸਲ ਸਮਝਿਆ ਜਾਂਦਾ ਹੈ, ਕਿਉਂਕਿ ਇਸਦੀ ਖੇਤੀ ਲਈ ਘੱਟ ਨਿਵੇਸ਼ ਦੀ ਲੋੜ ਹੁੰਦੀ ਹੈ। ਇਸ ਨੂੰ ਵਿਪਰੀਤ ਹਾਲਾਤਾਂ ਜਿਵੇਂ ਕਿ ਬਾਰਾਨੀ, ਲੂਣੀ/ਖਾਰੀ ਅਤੇ ਘੱਟ ਉਪਜਾਊ ਖੇਤਰਾਂ ਵਿੱਚ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ। ਜੌਂ ਦੀ ਫ਼ਸਲ ਵਿੱਚ ਚੌੜੀ ਪੱਤੀ ਵਾਲੇ ਨਦੀਨਾਂ ਦੀ ਸਮੱਸਿਆ ਵੱਧ ਹੁੰਦੀ ਹੈ। ਇਸ ਲਈ ਇੱਕ ਜਾਂ ਦੋ ਗੋਡੀਆਂ ਜ਼ਰੂਰ ਕਰੋ। ਇਸ ਨਾਲ ਖੇਤ ਵਿੱਚ ਨਮੀ ਦੀ ਸੁਰੱਖਿਆ ਹੁੰਦੀ ਹੈ ਅਤੇ ਨਦੀਨਾਂ ਦਾ ਕੰਟਰੋਲ ਵੀ ਹੁੰਦਾ ਹੈ।

ਆਓ ਜਾਣੀਏਂ ਕਿਵੇਂ ਕਰੀਏ ਜੌਂ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ

• ਘਾਹ ਵਾਲੀ ਪ੍ਰਜਾਤੀ ਦੇ ਨਦੀਨ – ਨਦੀਨ ਜਿਵੇਂ ਕਿ ਕਣਕੀ, ਜੰਗਲੀ ਜਵੀਂ ਅਤੇ ਲੂੰਬੜ ਘਾਹ ਦੇ ਕੰਟਰੋਲ ਲਈ ਐਕਸੀਅਲ 5 ਈ.ਸੀ. 400 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਬਿਜਾਈ ਤੋਂ 40-45 ਦਿਨ ਬਾਅਦ ਪ੍ਰਤੀ ਏਕੜ ‘ਤੇ ਛਿੜਕਾਅ ਕਰੋ।

• ਮਿਸ਼ਰਤ ਨਦੀਨ – ਨਦੀਨ ਜਿਵੇਂ ਕਿ ਸੰਕਰੀ ਜਾਂ ਚੌੜੀ ਪੱਤੀ ਵਾਲੇ ਨਦੀਨਾਂ ਲਈ ਐਕਸੀਅਲ 5 ਈ.ਸੀ. 400 ਮਿ.ਲੀ. ਨਾਲ ਐਲਗਰਿੱਪ 20 ਡਬਲਿਯੂ ਪੀ 8 ਗ੍ਰਾਮ + 200 ਮਿ.ਲੀ. ਸਰਫੇਕਟੈਂਟ ਜਾਂ ਐਫੀਨਿਟੀ 40 ਡੀ.ਐੱਫ 20 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਬਿਜਾਈ ਤੋਂ 40-45 ਦਿਨ ਬਾਅਦ ਛਿੜਕਾਅ ਕਰੋ।

• ਚੌੜੀ ਪੱਤੀ ਵਾਲੇ ਨਦੀਨ – ਇਨ੍ਹਾਂ ਨੂੰ ਕੰਟਰੋਲ ਕਰਨ ਲਈ 2,4-ਡੀ ਅਮਾਈਨ 58 ਐੱਸ.ਐੱਲ. 500 ਮਿ.ਲੀ. ਜਾਂ ਐਫੀਨਿਟੀ 40 ਡੀ.ਐੱਫ 20 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਬਿਜਾਈ ਤੋਂ 40-45 ਦਿਨ ਬਾਅਦ ਛਿੜਕਾਅ ਕਰੋ।

 

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ