balanced diet

ਇਸ ਤਰ੍ਹਾਂ ਘਰੇ ਤਿਆਰ ਕਰ ਸਕਦੇ ਹੋ ਬੱਕਰੀਆਂ ਲਈ ਸੰਤੁਲਿਤ ਖੁਰਾਕ

ਬੱਕਰੀ ਪਾਲਣ ਵੱਲ ਪਹਿਲਾਂ ਨਾਲੋਂ ਰੁਝਾਨ ਵੱਧਦਾ ਜਾ ਰਿਹਾ ਹੈ ਕਿਉਂਕਿ ਦੁੱਧ ਤੇ ਮੀਟ ਲਈ ਪਾਲੀਆਂ ਜਾਣ ਵਾਲੀਆਂ ਬੱਕਰੀਆਂ ਛੋਟੀ ਉਮਰ ਤੋਂ ਹੀ ਪੈਦਾਵਾਰ ਸ਼ੁਰੂ ਕਰ ਦਿੰਦੀਆਂ ਹਨ। ਡੇਅਰੀ ਦੀ ਤਰ੍ਹਾਂ ਬੱਕਰੀ ਪਾਲਣ ਵਿੱਚ ਬੱਕਰੀਆਂ ਦੀ ਫੀਡ ਸਭ ਤੋਂ ਜ਼ਰੂਰੀ ਹੈ। ਬੱਕਰੀਆਂ ਫਲੀਦਾਰ ਖੁਰਾਕ ਵੀ ਬੜੇ ਆਨੰਦ ਅਤੇ ਸੁਆਦ ਨਾਲ ਖਾਂਦੀਆਂ ਹਨ, ਜਿਵੇਂ ਕਿ ਰਵਾਂਹ, ਬਰਸੀਮ, ਲੂਸਣ ਆਦਿ। ਮੁੱਖ ਤੌਰ ‘ਤੇ ਇਹ ਚਾਰਾ ਖਾਣਾ ਪਸੰਦ ਕਰਦੀਆਂ ਹਨ, ਜੋ ਇਨ੍ਹਾਂ ਨੂੰ ਊਰਜਾ ਦਿੰਦਾ ਹੈ। ਜੇਕਰ ਇਨ੍ਹਾਂ ਨੂੰ ਖੁੱਲੇ ਛੱਡ ਕੇ ਚਰਾਇਆ ਜਾਵੇ ਤਾਂ ਵਧੀਆ ਹੈ, ਪਰ ਅੱਜਕਲ ਕਿਸੇ ਕੋਲ ਟਾਈਮ ਨਾ ਹੋਣ ਕਾਰਨ ਸਾਰੇ ਬੱਕਰੀ ਪਾਲਕ ਫਾਰਮ ਵਿੱਚ ਹੀ ਫੀਡ ਖਵਾਉਣਾ ਪਸੰਦ ਕਰਦੇ ਹਨ। ਸੋ ਜੇਕਰ ਤੁਸੀਂ ਘਰ ਵਿੱਚ ਹੀ ਬੱਕਰੀਆਂ ਲਈ ਸੰਤੁਲਿਤ ਖੁਰਾਕ ਤਿਆਰ ਕਰਨਾ ਚਾਹੁੰਦੇ ਹੋ ਤਾਂ ਇਹ ਤਰੀਕਾ ਨੋਟ ਕਰ ਸਕਦੇ ਹੋ।

ਫੀਡ ਬਣਾਉਣ ਲਈ ਸਮੱਗਰੀ :
1 ਕਿੱਲੋ ਮਿਨਰਲ ਮਿਕਸਚਰ,
2 ਕਿੱਲੋ ਨਮਕ,
ਮਿੱਠਾ ਸੋਡਾ 1 ਕਿੱਲੋ,
ਮੱਕੀ 30 ਕਿੱਲੋ,
ਕਣਕ 25 ਕਿੱਲੋ
ਸੋਇਆ doc 10 ਕਿੱਲੋ
ਸਰ੍ਹੋਂ ਖਲ 10 ਕਿੱਲੋ
ਚੌਲਾਂ ਦੀ doc 21 ਕਿੱਲੋ

ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ। ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ। ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ। ਜੇਕਰ ਛੋਟੇ ਬੱਚੇ ਹਨ ਜਾਂ ਫਿਰ ਫੰਡਰ ਬੱਕਰੀ ਹੈ ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ