ਕਿਵੇਂ ਕਰੀਏ ਫ਼ਸਲਾਂ ਦੇ ਵਿਚ ਨਿਮਾਟੋਡ ਦੀ ਪਹਿਚਾਣ ਅਤੇ ਰੋਕਥਾਮ

ਇਹ ਹਮੇਸ਼ਾ ਮਿੱਟੀ ਦੇ ਵਿਚ ਰਹਿੰਦਾ ਹੈ ਅਤੇ ਇਸ ਨੂੰ ਨੰਗੀ ਅੱਖ ਦੇ ਨਾਲ ਦੇਖਣਾ ਮੁਸ਼ਕਿਲ ਹੁੰਦਾ ਹੈ ਇੱਹ ਬੂਟੇ ਦੀਆਂ ਜੜ੍ਹਾਂ ਦੇ ਵਿੱਚੋ ਤੱਤਾਂ ਨੂੰ ਚੂਸ ਲੈਂਦਾ ਹੈ ਅਤੇ ਬੂਟੇ ਦਾ ਵਿਕਾਸ ਰੋਕ ਦਿੰਦਾ ਹੈ I ਇਹ ਮਾਦਾ ਨਿਮਾਟੋਡ ਇੱਕ ਵਾਰ ਦੇ ਵਿਚ 250-300 ਅੰਡੇ ਦਿੰਦੀ ਹੈ ਜਿਸ ਨਾਲ ਇੱਹ ਬਹੁਤ ਤੇਜ਼ੀ ਨਾਲ ਅੱਗੇ ਵੱਧਦਾ ਹੈ I

ਨਿਮਾਟੋਡ ਦੇ ਹਮਲੇ ਦੀ ਪਹਿਚਾਣ :

ਜਿਨ੍ਹਾਂ ਬੂਟਿਆਂ ਤੇ ਨਿਮਾਟੋਡ ਦਾ ਹਮਲਾ ਹੁੰਦਾ ਹੈ ਉਸ ਬੂਟੇ ਨੂੰ ਪੁੱਟਣ ਤੋਂ ਬਾਅਦ ਮਿੱਟੀ ਝਾੜ ਕੇ ਦੇਖਣ ਤੋਂ ਬਾਅਦ ਜੜ੍ਹਾਂ ਦੇ ਵਿਚ ਗੰਢਾਂ ਬਣੀਆਂ ਹੋਈਆਂ ਹੁੰਦੀਆਂ ਹਨ ਜਿਸ ਨਾਲ ਕਿ ਬੂਟੇ ਦਾ ਵਿਕਾਸ ਰੁੱਕ ਜਾਂਦਾ ਹੈ ਅਤੇ ਬੂਟੇ ਸੁੱਕ ਜਾਂਦੇ ਹਨ I

ਨਿਮਾਟੋਡ ਦੀ ਰੋਕਥਾਮ :

1. ਇਸ ਦੀ ਰੋਕਥਾਮ ਦੇ ਲਈ ਫੋਰਮਲਿਨ ਦਾ ਮਿੱਟੀ ਦੇ ਉੱਪਰ ਛਿੜਕਾ ਕਰੋ I ਇਸ ਤੋਂ ਇਲਾਵਾ ਕਾਰਬੋਫਿਊਰਾਨ ਦੀ ਵਰਤੋਂ ਨਾਲ ਵੀ ਇਸ ਨੂੰ ਰੋਕਿਆ ਜਾ ਸਕਦਾ ਹੈ I

2. ਨਿਮਾਟੋਡ ਦੀ ਰੋਕਥਾਮ ਦੇ ਹਰੀਆਂ ਫ਼ਸਲਾਂ ਉਗਾ ਕੇ ਵੀ ਕੀਤੀ ਜਾ ਸਕਦੀ ਹੈ ਜਿਵੇਂ ਕਿ ਮੰਗੀ, ਸਣ ਅਤੇ ਜੰਤਰ ਆਦਿ I ਇਹਨਾਂ ਫ਼ਸਲਾਂ ਨੂੰ ਇੱਕ ਖਾਸ ਕਿਸਮ ਦੀ ਉੱਲੀ ਲਗਦੀ ਹੈ ਜੋ ਕਿ ਨਿਮਾਟੋਡ ਨੂੰ ਨਸ਼ਟ ਕਰ ਦਿੰਦੀ ਹੈ ਅਤੇ ਇਹਨਾਂ ਫ਼ਸਲਾਂ ਦੇ ਕਾਰਨ ਮਿੱਟੀ ਦਾ ਉੱਪਜਾਉਪਨ ਵੀ ਵੱਧਦਾ ਹੈ I

3. ਇਸ ਦਾ ਤੀਸਰਾ ਇਲਾਜ ਇਹ ਹੁੰਦਾ ਹੈ ਕਿ ਬੀਜ ਬੀਜਣ ਤੋਂ ਪਹਿਲਾਂ ਬੀਜ ਨੂੰ ਜੀਵਾਣੂ ਟੀਕੇ ਨਾਲ ਜ਼ਰੂਰ ਸੋਧੋ I ਬੀਜ ਦੀ ਸੋਧ ਕਰਨ ਨਾਲ ਵੀ ਇੱਹ ਜੜ੍ਹ ਦੇ ਉੱਪਰ ਘੱਟ ਹਮਲਾ ਕਰਦਾ ਹੈ I

ਇਸ ਨਿਮਾਟੋਡ ਦਾ ਕੋਈ ਵੀ ਪੱਕਾ ਇਲਾਜ ਨਹੀਂ ਹੈ ਜਿਸ ਨਾਲ ਇਸ ਨੂੰ ਪੱਕੇ ਤੌਰ ਤੇ ਰੋਕਿਆ ਜਾ ਸਕੇ I ਇਸ ਨੂੰ ਸਿਰਫ਼ ਥੋੜ੍ਹੇ ਸਮੇ ਲਈ ਕੰਟਰੋਲ ਕੀਤਾ ਜਾ ਸਕਦਾ ਹੈ I

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ