pet dog

ਘਰੇਲੂ ਕੁੱਤਿਆਂ ਦੀ ਸਾਂਭ ਸੰਭਾਲ ਬਾਰੇ ਜ਼ਰੂਰੀ ਗੱਲਾਂ

ਪਾਲਤੂ ਜਾਨਵਰ ਕੁੱਤੇ ਨੂੰ ਵੀ ਦੇਖਭਾਲ ਦੀ ਲੋੜ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਘਰੇਲੂ ਕੁੱਤਿਆਂ ਦੀ ਸਾਂਭ ਸੰਭਾਲ ਬਾਰੇ ਕੁੱਝ ਜ਼ਰੂਰੀ ਗੱਲਾਂ ਦੇ ਬਾਰੇ।

1. ਕੁੱਤੇ ਨੂੰ ਹਮੇਸ਼ਾ ਉਸ ਵਾਸਤੇ ਬਣੇ ਖਾਸ ਸ਼ੈਂਪੂ ਜਾਂ ਸਾਬਣ ਨਾਲ ਹੀ ਨਵਾਉਣਾ ਚਾਹੀਦਾ ਹੈ। ਮਨੁੱਖੀ ਚਮੜੀ ਲਈ ਮਾਰਕਿਟ ਵਿੱਚ ਮਿਲਣ ਵਾਲੇ ਆਮ ਸਾਬਣ/ਸ਼ੈਂਪੂ ਨਾਲ ਕੁੱਤੇ ਨੂੰ ਨਹੀ ਨਵਾਉਣਾ ਚਾਹੀਦਾ। ਇਹ ਕੁੱਤਿਆਂ ਵਿੱਚ ਚਮੜੀ ਦੀ ਐਲਰਜੀ ਦਾ ਇੱਕ ਵੱਡਾ ਕਾਰਨ ਹੈ।

2. ਨਹਾਉਣ ਤੋਂ ਬਾਅਦ ਕੁੱਤੇ ਨੂੰ ਚਮੜੀ ਤੱਕ ਸੁਕਾਉਣਾ ਬਹੁਤ ਜ਼ਰੂਰੀ ਹੈ। ਜੇ ਕੁੱਤਾ ਗਿੱਲਾ ਰਹਿ ਜਾਵੇ ਤਾਂ ਫ਼ਫ਼ੂੰਦ ਪੈਦਾ ਹੋ ਜਾਂਦੀ ਹੈ, ਕੁੱਤਿਆਂ ਤੋਂ ਆਉਣ ਵਾਲੀ ਬਦਬੂ ਇਸ ਫ਼ਫ਼ੂੰਦ ਦੇ ਕਾਰਨ ਹੁੰਦੀ ਹੈ।

3. ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਕੁੱਤੇ ਨੂੰ ਘਰ ਨਹਾਇਆ ਜਾਂਦਾ ਹੈ ਤਾਂ ਡਰਾਇਰ ਨਾਲ ਸੁਕਾਇਆ ਜਾਣਾ ਚਾਹੀਦਾ ਹੈ। ਬਦਬੂ ਖਤਮ ਕਰਨ ਲਈ ਬਾਰ-ਬਾਰ ਨਹਾਉਣ ਨਾਲ ਬਦਬੂ ਹੋਰ ਵੱਧ ਜਾਂਦੀ ਹੈ।

4. ਕੁੱਤਿਆਂ ਦੇ ਵਾਲਾਂ ਵਿੱਚ ਦੋ ਵਾਰ ਕੰਘੀ ਜਾਂ ਬੁਰਸ਼ ਫੇਰਨਾ ਚਾਹੀਦਾ ਹੈ। ਇਸ ਨਾਲ ਚਮੜੀ ਵਿੱਚ ਖੂਨ ਦਾ ਪ੍ਰਵਾਹ ਵੱਧ ਜਾਂਦਾ ਹੈ, ਚਮੜੀ ਦੀ ਬਦਬੂ ਘੱਟਦੀ ਅਤੇ ਵਾਲ ਜੜ੍ਹਾਂ ਤੋਂ ਮਜਬੂਤ ਹੋ ਜਾਂਦੇ ਹਨ। ਵਾਧੂ ਵਾਲ ਬੁਰਸ਼ ਕਰਦੇ ਸਮੇ ਨਿਕਲ ਜਾਂਦੇ ਹਨ ਅਤੇ ਘਰ ਦਾ ਵਾਤਾਵਰਣ ਵਾਲ ਰਹਿਤ ਰਹਿੰਦਾ ਹੈ।

5. ਕੁੱਤਿਆਂ ਦੇ ਨਹੁੰ ਸਮੇਂ ਸਿਰ ਕੱਟਣ ਅਤੇ ਪੰਜਿਆਂ ਵਿੱਚੋ ਰੋਜ ਸਫ਼ਾਈ ਹੋਣੀ ਚਾਹੀਦੀ ਹੈ। ਇਹਨਾਂ ਦੀ ਚਮੜੀ ਨੂੰ ਹੋਣ ਵਾਲੇ ਰੋਗ ਇਹਨਾਂ ਦੇ ਪੰਜਿਆਂ ਤੋਂ ਹੀ ਚਮੜੀ ਤੱਕ ਪਹੁੰਚਦੇ ਹਨ ਜਿਵੇਂ ਕਿ ਚਿੱਚੜ, ਜੂੰਆਂ ਆਦਿ।

6. ਪੰਜਿਆਂ ਵਿਚਾਲੇ ਉੱਗੇ ਹੋਏ ਵਾਲ ਪੰਜਿਆ ਵਿੱਚ ਨਮੀ ਦੀ ਮਾਤਰਾ ਨੂੰ ਵਧਾ ਕੇ ਰੱਖਦਾ ਹਨ ਜਿਸ ਨਾਲ ਪੰਜਿਆਂ ਵਿੱਚ ਫ਼ਫ਼ੂੰਦ ਪੈਦਾ ਹੋ ਜਾਂਦੀ ਹੈ ਤੇ ਇਥੋਂ ਬਾਕੀ ਚਮੜੀ ਵਿੱਚ ਫੈਲ ਜਾਂਦੀ ਹੈ । ਇਹਨਾਂ ਵਾਲਾਂ ਨੂੰ ਕੱਟ ਦੇਣਾ ਚਾਹੀਦਾ ਹੈ ਤੇ ਪੰਜਿਆਂ ਨੂੰ ਦਿਨ ਵਿੱਚ ਦੋ ਵਾਰ ਲਾਲ ਦਵਾਈ ਨਾਲ ਧੋਣਾ ਚਾਹੀਦਾ ਹੈ।

7. ਹਰ ਹਫ਼ਤੇ ਜਾਂ ਪੰਦਰਾਂ ਦਿਨਾਂ ਬਾਅਦ ਕੰਨਾਂ ਦੀ ਸਫ਼ਾਈ ਬਹੁਤ ਜ਼ਰੂਰੀ ਹੈ ਖਾਸ ਕਰਕੇ ਇਹੋ ਜਿਹੀਆ ਨਸਲਾਂ ਜਿਨ੍ਹਾਂ ਦੇ ਕੰਨ ਬੈਠੇ ਹੁੰਦੇ ਹਨ। ਹਵਾ ਨਾ ਲੱਗਣ ਕਰਕੇ ਕੰਨਾਂ ਵਿੱਚ ਮੈਲ ਇੱਕਠੀ ਹੋ ਜਾਂਦੀ ਹੈ ਅਤੇ ਬਾਅਦ ਵਿੱਚ ਬਿਮਾਰੀ ਦਾ ਕਾਰਨ ਬਣਦੀ ਹੈ।

 

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ