fertigation in plants

ਜਾਣੋ ਫਰਟੀਗੇਸ਼ਨ ਤਕਨੀਕ ਬਾਰੇ

ਫਰਟੀਗੇਸ਼ਨ ਤੋਂ ਭਾਵ ਹੈ ਸੂਖਮ ਸਿੰਚਾਈ ਪ੍ਰਣਾਲੀਆਂ ਰਾਹੀਂ ਸਿੰਚਾਈ ਅਤੇ ਪੋਸ਼ਕ ਤੱਤ ਇੱਕੋ ਸਮੇਂ ਪੌਦਿਆਂ ਨੂੰ ਦੇਣਾ। ਪਾਣੀ ਵਿੱਚ ਘੁਲਸ਼ੀਲ ਜਾਂ ਤਰਲ ਪੋਸ਼ਕ ਤੱਤਾਂ ਨੂੰ ਸਿੰਚਾਈ ਵਾਲੇ ਪਾਣੀ ਦੇ ਨਾਲ ਹੀ ਸੂਖਮ ਸਿੰਚਾਈ ਪ੍ਰਣਾਲੀ ਅੰਦਰ ਦਾਖਲ ਕਰਾਇਆ ਜਾਂਦਾ ਹੈ। ਇਸ ਤਰ੍ਹਾਂ ਪੋਸ਼ਕ ਤੱਤਾਂ ਅਤੇ ਪਾਣੀ ਦੀ ਘਾਟ ਪੂਰੀ ਹੋ ਜਾਂਦੀ ਹੈ।

ਫਰਟੀਗੇਸ਼ਨ ਦੇ ਮੱਖ ਫਾਇਦੇ:
1. ਇਸ ਤਕਨੀਕ ਨਾਲ ਪੋਸ਼ਕ ਤੱਕ, ਫੰਗਸਨਾਸ਼ੀ, ਕੀਟਨਾਸ਼ੀ ਆਦਿ ਸਿੱਧੇ ਜੜ੍ਹਾਂ ਤੱਕ ਪਹੁੰਚਾਏ ਜਾ ਸਕਦੇ ਹਨ।
2. ਇਹ ਸਮਾਂ ਬਚਾਊ ਅਤੇ ਆਸਾਨ ਤਕਨੀਕ ਹੈ।
3. ਇਸ ਨਾਲ ਪੋਸ਼ਕ ਤੱਤਾਂ ਦੀ ਬੇਲੋੜੀ ਖਪਤ ਨੂੰ ਘਟਾਇਆ ਜਾ ਸਕਦਾ ਹੈ।

ਫਰਟੀਗੇਸ਼ਨ ਤਕਨੀਕ ਸੰਬੰਧੀ ਸਮੱਸਿਆਵਾਂ:
1. ਫਰਟੀਗੇਸ਼ਨ ਤਕਨੀਕ ਲਈ ਵਰਤੇ ਜਾਣ ਵਾਲੇ ਧਾਤ ਨਾਲ ਬਣੇ ਪੁਰਜ਼ਿਆਂ ਵਿੱਚ ਜੰਗ ਲੱਗਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
2. ਸੂਖਮ ਸਿੰਚਾਈ ਤਕਨੀਕ ਵਿੱਚ ਐਮੀਟਰ ਦੇ ਛੋਟੇ-ਛੋਟੇ ਛੇਕਾਂ ਦਾ ਬੰਦ ਹੋ ਜਾਣਾ।
3. ਇਸ ਤਕਨੀਕ ਲਈ ਕੇਵਲ ਫਿਲਟਰ ਕੀਤੇ ਪਾਣੀ, ਘੁਲਣਸ਼ੀਲ ਸੂਖਮ-ਤੱਤ ਅਤੇ ਖਾਦਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ