locust attack pa

ਟਿੱਡੀ ਦਲ ਦਾ ਹਮਲਾ – ਖੇਤੀਬਾੜੀ ਖੇਤਰ ‘ਤੇ ਪ੍ਰਭਾਵ ਅਤੇ ਇਸਦੇ ਬਚਾਅ

ਮਨੁੱਖੀ ਨਿਰਬਾਹ ਲਈ ਜੇਕਰ ਕੋਈ ਉਦਯੋਗ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ, ਤਾਂ ਉਹ ਹੈ ਖੇਤੀਬਾੜੀ ਉਦਯੋਗ। ਸਾਨੂੰ ਜਿਉਂਦੇ ਰਹਿਣ ਲਈ ਭੋਜਣ ਦੀ ਲੋੜ ਹੈ ਅਤੇ ਇਸਨੂੰ ਸੰਸਾਰ ਭਰ ਦੇ ਮਿਹਨਤੀ ਕਿਸਾਨਾਂ ਵੱਲੋਂ ਦਿਨ-ਰਾਤ ਮੁਸ਼ੱਕਤ ਕਰਕੇ ਤਿਆਰ ਕੀਤਾ ਜਾਂਦਾ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਇੰਨੇ ਯਤਨਾਂ ਦੇ ਬਾਅਦ ਵੀ ਕਿਸਾਨ ਨੂੰ ਚੰਗੀ ਫਸਲ ਲੈਣ ਦੇ ਲਈ, ਕੀੜੇ-ਮਕੌੜਿਆਂ ਨੂੰ ਰੋਕਣ ਦੇ ਨਾਲ-ਨਾਲ, ਕੁਦਰਤ ‘ਤੇ ਨਿਰਭਰ ਹੋਣਾ ਪੈਂਦਾ ਹੈ।

ਜੇਕਰ ਅਸੀਂ ਮੌਜ਼ੂਦਾ ਸਮੇਂ ਬਾਰੇ ਗੱਲ ਕਰੀਏ, ਤਾਂ ਟਿੱਡੀ ਦਲ ਨੇ ਉੱਤਰ-ਭਾਰਤ ਦੇ ਬਹੁਤ ਸਾਰੇ ਰਾਜਾਂ ‘ਤੇ ਹਮਲਾ ਕੀਤਾ ਅਤੇ ਵੱਡੀ ਗਿਣਤੀ ‘ਚ ਫਸਲਾਂ ਨੂੰ ਨੁਕਸਾਨ ਪਹੁੰਚਾਇਆ, ਜਿਸ ਨਾਲ ਬਹੁਤ ਸਾਰੇ ਭਾਰਤੀ ਕਿਸਾਨਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਟਿੱਡੀਆਂ ਦਾ ਇਹ ਹਮਲਾ ਪਿਛਲੇ 27 ਸਾਲਾਂ ਚੋਂ ਸਭ ਤੋਂ ਨੁਕਸਾਨਦਾਇਕ ਮੰਨਿਆਂ ਗਿਆ ਹੈ।

ਟਿੱਡੀਆਂ ਦੇ ਹਮਲੇ ਨਾਲ ਨਜਿੱਠਣਾ

ਇਸ ਹਮਲੇ ਨੂੰ ਮੁੜ ਆਉਣ ਅਤੇ ਹੋਰ ਰਾਜਾਂ ਵਿੱਚ ਰੋਕਣ ਤੋਂ ਬਚਾਅ ਲਈ ਸਰਕਾਰ ਕਈ ਸਾਵਧਾਨੀਆਂ ਵਰਤ ਰਹ ਹੈ। ਇਸਦੇ ਲਈ, ਵੱਖ-ਵੱਖ ਜ਼ਿਲਿਆਂ/ਰਾਜਾਂ ਵਿੱਚ ਬਹੁਤ ਸਾਰੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਕਿਸੇ ਵੀ ਕਿਹਾ ਗਿਆ ਹੈ, ਕਿ ਟਿੱਡੀਆਂ ਦੀ ਕੋਈ ਵੀ ਗਤੀਵਿਧੀ ਬਾਰੇ ਜਿੰਨਾ ਜਲਦੀ ਹੋ ਸਕੇ ਰਿਪੋਰਟ ਕਰਨ। ਟਿੱਡੀਆਂ ਦੇ ਵੱਧਦੇ ਹਮਲੇ ਨੂੰ ਰੋਕਣ ਲਈ ਸੂਬਾ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ ਅਤੇ ਜ਼ਿਲਾ ਖੇਤੀਬਾੜੀ ਅਫ਼ਸਰਾਂ ਵੱਲੋਂ ਵੱਡੇ ਪੱਧਰ ‘ਤੇ ਰਸਾਇਣ ਖਰੀਦੇ ਜਾ ਰਹੇ ਹਨ। ਖੇਤੀਬਾੜੀ ਦੇ ਯੂਨੀਅਨ ਮੰਤਰੀ ਅਨੁਸਾਰ, ਰਾਜਸਥਾਨ ਅਤੇ ਪੰਜਾਬ ਦੇ 14,000 ਹੈਕਟੇਅਰ ਖੇਤਰ ਵਿੱਚ ਟਿੱਡੀਆਂ ਦੇ ਹਮਲੇ ਨੂੰ ਕੰਟਰੋਲ ਕਰ ਲਿਆ ਗਿਆ ਹੈ।

ਇਹ ਸਭ ਨਿਸ਼ਚਿਤ ਯੋਜਨਾ ਦੇ ਤਹਿਤ ਖੇਤੀਬਾੜੀ ਅਫ਼ਸਰਾਂ ਦੀ ਮਿਹਨਤ ਨਾਲ ਹਾਸਲ ਹੋ ਸਕਿਆ ਹੈ। ਇਸ ਤੋਂ ਇਲਾਵਾ ਇਸ ਸਮੱਸਿਆ ਦੇ ਮੁੱਖ ਕਾਰਨ ਲੱਭਣ ਲਈ ਰਾਜਸਥਾਨ ਅਤੇ ਪਾਕਿਸਤਾਨ ਬਾਰਡਰ ਖੇਤਰ ਵਿੱਚ ਸਰਵੇ ਕੀਤੇ ਜਾਣਗੇ ਅਤੇ ਸਥਾਨਕ ਕਿਸਾਨਾਂ ਨੂੰ ਟਿੱਡੀਆਂ ਨੂੰ ਰੋਕਣ ਲਈ ਸਪਰੇਅ ਪੰਪ ਦਿੱਤੇ ਜਾਣਗੇ।

ਮਾਰੂਥਲੀ ਟਿੱਡੀਆਂ ਕੀ ਹਨ ?

ਮਾਰੂਥਲੀ ਟਿੱਡੀਆਂ ਵਿਸ਼ਵ ਦੇ ਸਭ ਤੋਂ ਖਤਰਨਾਕ ਇੱਕ ਤੋਂ ਦੂਜੀ ਜਗ੍ਹਾ ਜਾਣ ਵਾਲੇ ਕੀਟਾਂ ਵਿੱਚ ਗਿਣੀਆਂ ਜਾਂਦੀਆਂ ਹਨ। ਇਹ ਇਸ ਕਰਕੇ ਕਿਉਂਕਿ ਇਸਦਾ ਇੱਕ ਝੁੰਡ, ਜੋ ਇੱਕ ਕਿ.ਮੀ. ਦੇ ਰੇਡੀਅਸ ਵਿੱਚ ਆਉਂਦਾ ਹੈ, ਵਿੱਚ ਲਗਭਗ 8 ਕਰੋੜ ਟਿੱਡੀਆਂ ਹੁੰਦੀਆਂ ਹਨ, ਜੋ ਇਸ ਖੇਤਰ ਵਿੱਚ ਆਉਂਦੀ ਫਸਲ ਨੂੰ 30 ਮਿੰਟ ਵਿੱਚ ਨਸ਼ਟ ਕਰ ਦਿੰਦੀਆਂ ਹਨ।

ਖੇਤੀਬਾੜੀ ਆਰਥਿਕਤਾ ‘ਤੇ ਪ੍ਰਭਾਵ

ਫਸਲਾਂ ਵਾਲੇ ਖੇਤਾਂ ਉੱਤੇ ਟਿੱਡੀਆਂ ਦੇ ਇਸ ਕਿਸਮ ਦੇ ਹਮਲੇ ਆਦਰਸ਼ਕ ਤੌਰ ‘ਤੇ ਟਿੱਡੀਆਂ ਦੇ ਪਲੇਗ ਦੇ ਵਰਤਾਰੇ ਵੱਲ ਲੈ ਜਾਂਦੇ ਹਨ। ਇਸਦਾ ਭਾਵ ਹੈ ਕਿ ਇਸ ਤਰ੍ਹਾਂ ਦੇ ਵੱਡੇ ਹਮਲਿਆਂ ਕਾਰਨ ਪੂਰੇ ਸੀਜ਼ਨ ਵਿੱਚ ਕਿਸਾਨਾਂ ਵੱਲੋਂ ਕੀਤੀ ਮਿਹਨਤ ਵਿਅਰਥ ਹੋ ਜਾਂਦੀ ਹੈ।

ਜਦੋਂ ਵੀ ਅਜਿਹੇ ਹਮਲੇ ਹੁੰਦੇ ਹਨ ਤਾਂ ਕਿਸਾਨ ਇਹ ਸੋਚਣ ਲਈ ਮਜ਼ਬੂਰ ਹੋ ਜਾਂਦੇ ਹਨ ਕਿ ਗਰਮੀ ਰੁੱਤ ਵਿੱਚ ਬੀਜੀ ਮੂੰਗ ਦੀ ਫਸਲ ਨਸ਼ਟ ਹੋ ਜਾਵੇਗੀ, ਜਿਸ ਨਾਲ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਵੇਗਾ। ਇਸ ਸਮੇਂ ਜਦੋਂ ਖੇਤੀ ਆਰਥਿਕਤਾ ਨੂੰ ਕਰੋਨਾ ਵਾਇਰਸ ਨੇ ਬੁਰੀ ਤਰ੍ਹਾਂ ਹਿਲਾ ਦਿੱਤਾ ਹੈ, ਇਨ੍ਹਾਂ ਹਾਲਾਤਾਂ ਵਿੱਚ ਟਿੱਡੀਆਂ ਦਾ ਹਮਲਾ ਹੋਰ ਜ਼ਿਆਦਾ ਮੁਸ਼ਕਿਲਾਂ ਲੈ ਕੇ ਆਵੇਗਾ।

ਟਿੱਡੀਆਂ ਦੇ ਹਮਲੇ ਦੇ ਫਸਲਾਂ ‘ਤੇ ਪ੍ਰਭਾਵ

  • ਟਿੱਡੀਆਂ ਵੱਡੇ ਪੱਧਰ ‘ਤੇ ਭੋਜਨ ਨੂੰ ਨਸ਼ਟ ਕਰਨਗੀਆਂ।
  • ਲਗਭਗ 1 ਟਨ ਟਿੱਡੀਆਂ (ਔਸਤਨ ਛੋਟਾ ਝੁੰਡ) 2500 ਲੋਕਾਂ, 25 ਊਠਾਂ ਜਾਂ 10 ਹਾਥੀਆਂ ਦੇ ਬਰਾਬਰ ਖਾਣ ਦੀ ਸਮਰੱਥਾ ਰੱਖਦੀਆਂ ਹਨ।
  • ਟਿੱਡੀਆਂ ਫ਼ਲਾਂ, ਤਣੇ ਦੇ ਛਿਲਕੇ, ਬੀਜ, ਪੱਤੇ, ਫੁੱਲ ਅਤੇ ਗੋਭ ਆਦਿ ਨੂੰ ਖਾ ਕੇ ਨਸ਼ਟ ਕਰ ਦਿੰਦੀਆਂ ਹਨ। ਇਹ ਆਪਣੇ ਵਿਅਰਥ ਨਾਲ ਪੌਦਿਆਂ ਨੂੰ ਨਸ਼ਟ ਕਰ ਦਿੰਦੀਆਂ ਹਨ ਅਤੇ ਜ਼ਿਆਦਾ ਗਿਣਤੀ ਵਿੱਚ ਪੌਦੇ ‘ਤੇ ਬੈਠ ਕੇ ਆਪਣੇ ਭਾਰ ਨਾਲ ਪੌਦੇ ਨੂੰ ਤੋੜ ਵੀ ਦਿੰਦੀਆਂ ਹਨ।
  • ਇਹ ਖਾਸ ਤੌਰ ‘ਤੇ ਦੇਖਿਆ ਗਿਆ ਹੈ ਕਿ ਛੋਟੀਆਂ ਟਿੱਡੀਆਂ ਦਾ ਝੁੰਡ ਜ਼ਿਆਦਾਤਰ ਫਲਾਂ ਵਾਲੇ ਪੌਦਿਆਂ ਦੀਆਂ ਜੜ੍ਹਾਂ ਨੂੰ ਨੁਕਸਾਨ ਕਰਦੀਆਂ ਹਨ, ਜਿਨ੍ਹਾਂ ਵਿੱਚ ਅੰਗੂਰ, ਨਿੰਬੂ, ਖਜੂਰ, ਸੰਤਰਾ ਅਤੇ ਪਪੀਤਾ ਆਦਿ ਆਉਂਦੇ ਹਨ।
 

ਟਿੱਡੀਆਂ ਦੇ ਹਮਲੇ ‘ਤੇ ਸਰਵੇ ਅਤੇ ਭਾਰਤ ਵਿੱਚ ਬਚਾਅ

ਇਹ ਪਹਿਲ ਟਿੱਡੀ ਚੇਤਾਵਨੀ ਸੰਸਥਾ ਵੱਲੋਂ ਕੀਤੀ ਗਈ, ਜੋ ਪੌਦ ਸੁਰੱਖਿਆ, ਕੁਆਰਨਟੀਨ ਅਤੇ ਸਟੋਰੇਜ, ਖੇਤੀਬਾੜੀ ਅਤੇ ਖੇਤੀ ਵਿਭਾਗ, ਭਾਰਤ ਦੇ ਡਾਇਰੈਕਟੋਰੇਟ ਦੇ ਅੰਤਰਗਤ ਕੰਮ ਕਰਦੀ ਹੈ। ਇਹ ਸੰਸਥਾ ਟਿੱਡੀਆਂ ਤੋਂ ਬਚਾਅ ਅਤੇ ਮੁਕਤੀ ਲਈ ਰਾਜਸਥਾਨ, ਪੰਜਾਬ ਅਤੇ ਹਰਿਆਣਾ ਦੇ ਜ਼ਿਲ੍ਹਿਆਂ ਵਿੱਚ ਲਗਾਤਾਰ ਕੰਮ ਕਰ ਰਹੀ ਹੈ।

ਸਰਦੀਆਂ ਵਿੱਚ ਟਿੱਡੀਆਂ ਦਾ ਹਮਲਾ

ਆਮ ਹਲਾਤਾਂ ਵਿੱਚ, ਟਿੱਡੀਆਂ ਦਾ ਹਮਲਾ ਅੱਧ-ਸਤੰਬਰ ਵਿੱਚ ਖ਼ਤਮ ਹੋ ਜਾਂਦਾ ਹੈ, ਪਰ ਇਸ ਵਾਰ ਇਸਦਾ ਅਸਰ ਵੱਧਦਾ ਜਾ ਰਿਹਾ ਹੈ। ਮੌਸਮ ਵਿੱਚ ਬਦਲਾਅ ਟਿੱਡੀਆਂ ਦੀ ਕਾਫ਼ੀ ਮਦਦ ਕਰ ਰਿਹਾ ਹੈ, ਜਿਸਦੇ ਸਿੱਟੇ ਵਜੋਂ ਨਿਰੰਤਰ ਹਮਲੇ ਦੇਖਣ ਨੂੰ ਮਿਲਦੇ ਹਨ।

ਖੇਤੀ ਵਿਭਾਗ, ਰਾਜਸਥਾਨ ਅਤੇ ਟਿੱਡੀ ਚੇਤਾਵਨੀ ਸੰਸਥਾ, ਸ਼੍ਰੀ ਗੰਗਾਨਗਰ ਦੇ ਅਧਿਕਾਰੀਆਂ ਅਨੁਸਾਰ, ਸਰਦੀਆਂ ਦੇ ਬਾਅਦ ਵੀ ਟਿੱਡੀਆਂ ਦਾ ਹਮਲਾ ਜਾਰੀ ਰਹਿਣ ਵਿੱਚ ਲੰਬਾ ਮਾਨਸੂਨ ਅਤੇ ਕੰਟਰੋਲ ਤੋਂ ਬਾਹਰ ਤੇਜ਼ ਹਵਾ ਮੁੱਖ ਕਾਰਕ ਹਨ।

ਗਰਮੀਆਂ ਵਿੱਚ ਟਿੱਡੀਆਂ ਦਾ ਹਮਲਾ

ਜਦੋਂ ਤਾਪਮਾਨ 15-20 ਡਿਗਰੀ ਸੈਲਸੀਅਸ ਹੁੰਦਾ ਹੈ, ਟਿੱਡੀਆਂ ਅੰਡੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ। ਜਦੋਂ ਤਾਪਮਾਨ ਵੱਧਣਾ ਸ਼ੁਰੂ ਹੁੰਦਾ ਹੈ, ਤਾਂ ਭਵਿੱਖ ਵਿੱਚ ਖਤਰਾ ਵੱਧਣ ਦੇ ਆਸਾਰ ਵੱਧ ਜਾਂਦੇ ਹਨ, ਗਰਮੀ ਦਾ ਮੌਸਮ ਕਿਸਾਨਾਂ ਲਈ ਹੋਰ ਮੁਸ਼ਕਿਲਾਂ ਲੈ ਕੇ ਆਉਂਦਾ ਹੈ, ਜਿਸਦੇ ਗਵਾਹ ਈਰਾਨ ਅਤੇ ਪਾਕਿਸਤਾਨ ਹਨ।

ਅਜਿਹੇ ਹਮਲਿਆਂ ਤੋਂ ਬਚਾਅ ਲਈ ਸਮੇਂ ਸਿਰ ਸਰਵੇ ਕਰਨਾ ਜ਼ਰੂਰੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਚੇਅਰਮੈਨ ਪਾਕਿਸਤਾਨ ਵਿੱਚਲੇ ਪੰਜਾਬ ਵਿੱਚ ਟਿੱਡੀਆਂ ਦੇ ਵਿਕਾਸ ਦੇ ਹਲਾਤ ਜਾਣਨ ਲਈ ਡਾ. ਮੁਹੰਮਦ ਅਸ਼ਰਫ, ਚੈਅਰਮੈਨ, ਯੂਨੀਵਰਸਿਟੀ ਆਫ ਐਗਰੀਕਲਚਰ, ਫੈਸਲਾਬਾਦ, ਪਾਕਿਸਤਾਨ ਨਾਲ ਸੰਪਰਕ ਵਿੱਚ ਹਨ।

ਡਾ. ਮੁਹੰਮਦ ਅਸ਼ਰਫ ਜੀ ਅਨੁਸਾਰ, ਮੌਸਮ ਦਾ ਅਨੁਕੂਲ ਨਾ ਹੋਣਾ ਟਿੱਡੀਆਂ ਦੇ ਵਾਧੇ ਦਾ ਕਾਰਕ ਹੈ, ਜਿਸ ਨਾਲ ਫਸਲ ਦੀ ਭਾਰੀ ਬਰਬਾਦੀ ਹੋ ਸਕਦੀ ਹੈ।

ਆਓ ਮਾਹਿਰਾਂ ਦੀ ਸਾਲਹ ਜਾਣੀਏ ਕਿ ਕਿਵੇਂ ਕਿਸਾਨ ਟਿੱਡੀਆਂ ਦੇ ਹਮਲੇ ਤੋਂ ਬਚ ਸਕਦੇ ਹਨ:

टिड्डी दल से बचने के लिए क्या करें किसानराजस्थान से टिड्डी दल संबंधित अहम जानकारीजनिये किन फसलों पर करता है टिड्डी दल…

Apni Kheti यांनी वर पोस्ट केले रविवार, ३१ मे, २०२०

ਸਿੱਟਾ

ਟਿੱਡੀਆਂ ਦਾ ਹਮਲਾ ਬੇਸ਼ੱਕ ਫਸਲਾਂ ਅਤੇ ਪੂਰੇ ਖੇਤੀ ਸਮਾਜ ਲਈ ਨੁਕਸਾਨਦਾਇਕ ਹੈ, ਕਿਉਂਕਿ ਇਸਦਾ ਸਿੱਧਾ ਪ੍ਰਭਾਵ ਆਰਥਿਕ ਪ੍ਰਣਾਲੀ ਉੱਪਰ ਵੀ ਪੈਂਦਾ ਹੈ। ਇਸਦਾ ਮੁੱਖ ਕਾਰਨ ਮੌਸਮ ਦਾ ਅਨੁਕੂਲ ਨਾ ਹੋਣਾ ਜੋ ਟਿੱਡੀਆਂ ਦੇ ਵਾਧੇ ਵਿੱਚ ਮਦਦਗਾਰ ਸਿੱਧ ਹੋ ਰਿਹਾ ਹੈ ਅਤੇ ਵੱਡੇ ਪੱਧਰ ‘ਤੇ ਫਸਲਾਂ ਦੀ ਤਬਾਹੀ ਦਾ ਕਾਰਨ ਬਣ ਰਿਹਾ ਹੈ।

ਜੇਕਰ ਤੁਸੀਂ ਕਿਸਾਨ ਹੋ ਅਤੇ ਟਿੱਡੀਆਂ ਦੇ ਹਮਲੇ ਤੋਂ ਚਿੰਤਤ ਹੋ, ਪਰ ਕੋਈ ਹਲ ਨਹੀਂ ਮਿਲ ਰਿਹਾ ਤਾਂ ਹੁਣ ਚਿੰਤਾ ਕਰਨ ਦੀ ਲੋੜ ਨਹੀਂ। ਆਪਣੀ ਖੇਤੀ ਦੇ ਮਾਹਿਰਾਂ ਦੀ ਟੀਮ ਤੁਹਾਡੀ ਮਦਦ ਕਰੇਗੀ। ਇਸਦੇ ਲਈ ਤੁਸੀਂ ਆਪਣੀ ਖੇਤੀ ਐਪ ਡਾਊਨਲੋਡ ਕਰ ਸਕਦੇ ਹੋ ਜਾਂ ਵੈੱਬਸਾਈਟ ‘ਤੇ ਲਾੱਗ-ਆੱਨ ਕਰ ਸਕਦੇ ਹੋ ਅਤੇ ਤੁਹਾਡੇ ਟਿੱਡੀਆਂ ਦੇ ਹਮਲੇ ਅਤੇ ਬਚਾਅ ਸੰਬੰਧੀ ਸਾਰੇ ਸਵਾਲਾਂ ਦੇ ਹਲ ਜਲਦ ਹੀ ਮਿਲਣਗੇ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ