cows

ਪਸ਼ੂਆਂ ਨੂੰ ਹੇਹੇ ਵਿੱਚ ਲਿਆਉਣ ਲਈ ਘਰੇਲੂ ਨੁਸਖੇ

ਪਸ਼ੂਆਂ ਨੂੰ ਹੇਹੇ ਵਿੱਚ ਲਿਆਉਣ ਲਈ ਕੁੱਝ ਘਰੇਲੂ ਨੁਸਖੇ ਵਰਤੇ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਨ ਇਹਨਾਂ ਘਰੇਲੂ ਨੁਸਖਿਆਂ ਬਾਰੇ ਜਿਸ ਨਾਲ ਪਸ਼ੂ ਹੇਹੇ ਵਿੱਚ ਆ ਸਕਦਾ ਹੈ।

ਪਸ਼ੂ ਨੂੰ ਗੁੜ ਖੁਆਉਣਾ: ਥੋੜੀ ਮਾਤਰਾ ਵਿੱਚ ਦਿੱਤਾ ਗਿਆ ਗੁੜ ਊਝਰੀ (ਗੁਮਨ) ਵਿਚਲੇ ਸੁਖਮਜੀਵਾਂ ਦੇ ਵਧਣ ਫੁੱਲਣ ਤੇ ਪਾਚਣ ਸ਼ਕਤੀ ਵਿੱਚ ਵਾਧਾ ਕਰਦਾ ਹੈ ਸੋ ਪਸ਼ੂ ਦੀ ਭੁੱਖ ਵੱਧ ਜਾਂਦੀ ਹੈ। ਗੁੜ ਊਰਜਾ ਦੇਣ ਦੇ ਨਾਲ ਨਾਲ ਭੁੱਖ ਵੀ ਵਧਾਉਂਦਾ ਹੈ, ਸੋ ਖੁਰਾਕੀ ਤੱਤਾਂ ਦੀ ਪੂਰਤੀ ਵਿੱਚ ਸਹਾਈ ਹੁੰਦਾ ਹੈ ਜਿਸ ਨਾਲ ਪਸ਼ੂ ਹੇਹੇ ਵਿੱਚ ਆ ਸਕਦਾ ਹੈ ਪਰ ਧਿਆਨ ਰੱਖੋ ਕਿ ਜ਼ਿਆਦਾਤਾਰ ਤੇ ਲਗਾਤਾਰ ਗੁੜ ਨਾ ਦਿਓ। ਪਸ਼ੂ ਨੂੰ ਕਿਉਂਕਿ ਲਗਾਤਾਰ ਗੁੜ ਖਵਾਉਣਾ ਲਈ ਪ੍ਰੇਸ਼ਾਨੀ ਬਣ ਸਕਦਾ ਹੈ।

ਪਸ਼ੂ ਨੂੰ ਵੜੇਵੇਂ ਚਾਰਨੇ: ਪਸ਼ੂਆਂ ਨੂੰ ਹੇਹੇ ਵਿੱਚ ਲਿਆਉਣ ਲਈ ਵੜੇਵੇਂ ਚਾਰੇ ਜਾਂਦੇ ਹਨ ਕਿਉਂਕਿ ਇਹਨਾ ਦੀ ਤਸੀਰ ਗਰਮ ਹੋਣ ਕਰਕੇ ਪਸ਼ੂ ਜਲਦੀ ਬੋਲ ਪੈਂਦਾ ਹੈ ਅਤੇ ਨਵੇਂ ਦੁੱਧ ਹੋ ਜਾਂਦਾ ਹੈ ਪਰ ਵੜੇਵਿਆਂ ਨੂੰ ਹਮੇਸ਼ਾ ਰਿੰਨ੍ਹ ਕੇ ਖੁਆਓ। ਕੱਚੇ ਵੜੇਵਿਆਂ ਵਿੱਚ ਗੋਸੀਪੋਲ ਨਾਂ ਦਾ ਜਹਿਰ ਹੁੰਦਾ ਹੈ ਜਿਸ ਨਾਲ ਪਸ਼ੂ ਵਿੱਚ ਜ਼ਹਿਰਬਾਦ ਵੀ ਹੋ ਸਕਦਾ ਹੈ।

ਗੁੜ ਤੇ ਤਾਰਾਮੀਰੇ ਦਾ ਮਿਸ਼ਰਣ ਦੇਣਾ: ਆਪਣੇ ਪਸ਼ੂਆਂ ਨੂੰ ਗੁੜ ਅਤੇ ਤਾਰਾਮੀਰੇ ਦਾ ਮਿਸ਼ਰਣ, ਲਗਭਗ ਅੱਧਾ ਕਿਲੋ ਤੋਂ 1 ਕਿੱਲੋ 5-7 ਦਿਨ ਖੁਆਉਂਦੇ ਹਨ। ਕਈ ਵਾਰ ਇਸ ਮਿਸ਼ਰਣ ਵਿੱਚ ਥੋੜ੍ਹਾ ਲੂਣ ਵੀ ਪਾ ਲਿਆ ਜਾਂਦਾ ਹੈ ਜਾਂ ਫਿਰ ਕੁੱਝ ਲੋਕ ਕਾਹੜਾ ਜਿਸ ਵਿੱਚ ਸੌਂਫ, ਜਵੈਨ, ਸੁੰਡ ਆਦਿ ਨੂੰ ਗੁੜ ਵਿੱਚ ਪਾ ਕੇ ਦਿੰਦੇ ਹਨ।

ਗੁੜ + ਸਰ੍ਹੋਂ ਦਾ ਤੇਲ ਤੇ ਤਿਲ ਦਾ ਮਿਸ਼ਰਣ ਦੇਣਾ: ਇਸ ਨੁਕਤੇ ਵਿੱਚ ਲਗਭਗ ਇੱਕ ਪਾਈਆ ਗੁੜ ਤੇ ਐਨੇ ਹੀ ਤਿਲ ਲੈ ਕੇ ਉਸ ਵਿੱਚ ਲਗਭਗ 100 ਮਿਲੀਲਿਟਰ ਤੇਲ ਪਾ ਕੇ ਮਿਕਸ ਕਰ ਲਿਆ ਜਾਂਦਾ ਹੈ, ਇਸ ਮਿਸ਼ਰਣ ਨੂੰ ਕੁੱਟ ਕੇ ਪਸ਼ੂ ਨੂੰ ਖੁਆਇਆ ਜਾਂਦਾ ਹੈ ਤੇ ਲਗਭਗ 4 – 5 ਦਿਨ ਦਿੱਤਾ ਜਾਂਦਾ ਹੈ। ਗੁੜ, ਸਰ੍ਹੋਂ ਦੇ ਤੇਲ ਅਤੇ ਤਿਲ ਵਿੱਚ ਬਾਈਪਾਸ ਪ੍ਰੋਟੀਨ ਵੀ ਪਾਈ ਜਾਂਦੀ ਹੈ। ਸੋ ਜਦੋ ਸਾਰੇ ਖੁਰਾਕੀ ਤੱਤ ਮਿਲਣ ਲੱਗ ਜਾਣ ਤਾਂ ਪਸ਼ੂ ਦੇ ਬੋਲਣ ਦੀ ਆਸ ਹੋ ਜਾਂਦੀ ਹੈ।

ਸੋਰਸ- ਪਸ਼ੂ ਪਾਲਕਾਂ ਦੇ ਦੇਸੀ ਟੋਟਕੇ (GADVASU)

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ