nutrients

ਪੌਦਿਆਂ ਵਿੱਚ ਤੱਤਾਂ ਦੀ ਘਾਟ ਅਤੇ ਉਹਨਾਂ ਦੇ ਨਿਯੰਤਰਣ

ਫ਼ਸਲ ਉਗਾਉਣ ਤੋਂ ਬਾਅਦ ਉਸ ਦੇ ਵਿੱਚ ਬਹੁਤ ਸਾਰੇ ਤੱਤਾਂ ਦੀ ਘਾਟ ਦੇਖਣ ਨੂੰ ਮਿਲਦੀ ਹੈ । ਸ਼ੁਰੂਆਤੀ ਸਮੇਂ ਦੇ ਵਿੱਚ ਫ਼ਸਲ ਦੇ ਵਿੱਚ ਜਿੰਕ, ਫਾਸਫੋਰਸ, ਬੋਰੋਨ, ਸਲਫਰ ਦੀ ਘਾਟ ਆ ਜਾਂਦੀ ਹੈ ਜਿਸ ਨਾਲ ਫ਼ਸਲ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ । ਇਸ ਤੋਂ ਇਲਾਵਾ ਸੂਖਮ ਤੱਤਾਂ ਦੀ ਘਾਟ ਹੋਣ ਦੇ ਕਾਰਨ ਇਹ ਭੂਰੇ ਰੰਗ ਦੀ ਹੋ ਜਾਂਦੀ ਹੈ ਅਤੇ ਪੱਤੇ ਦੇ ਉੱਪਰ ਪੀਲਾਪਣ ਜਾਂ ਭੂਰਾਪਣ ਆਉਣਾ ਸ਼ੁਰੂ ਹੋ ਜਾਂਦਾ ਹੈ। ਉਸ ਸਮੇਂ ਇਹ ਘਾਟ ਨੂੰ ਪੂਰੀ ਕਰਨ ਦੇ ਲਈ ਦੇਸੀ ਅਤੇ ਆਰਗੈਨਿਕ ਤਰੀਕੇ ਨਾਲ ਇਹਨਾਂ ਤੱਤਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ । ਇਹਨਾਂ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਥੱਲੇ ਲਿੱਖੀਆਂ ਚੀਜ਼ਾਂ ਦੀ ਵਰਤੋ ਕਰਕੇ ਪ੍ਰਤੀ ਏਕੜ ਦੇ ਲਈ ਘੋਲ ਤਿਆਰ ਕਰਕੇ ਸਪਰੇਅ ਕਰ ਸਕਦੇ ਹਾਂ।

• ਖੱਟੀ ਲੱਸੀ ( 15 ਦਿਨ ਪੁਰਾਣੀ)- 4-6 ਲੀਟਰ
• ਪਾਕਿਸਤਾਨੀ ਨਮਕ- 1 ਕਿਲੋਗ੍ਰਾਮ
• ਡਰੰਮ ਜਾਂ ਬਾਲਟੀ – 1 ( 10 ਲੀਟਰ ਵਾਲੀ)
• 1 ਪਿੱਤਲ ਦਾ ਭਾਂਡਾ

ਸਭ ਤੋਂ ਪਹਿਲਾਂ 4 ਦਿਨਾਂ ਤੱਕ 4-6 ਲੀਟਰ ਖੱਟੀ ਲੱਸੀ ਨੂੰ ਕਿਸੇ ਪਿੱਤਲ ਦੇ ਭਾਡੇ ਵਿੱਚ ਪਾ ਕੇ ਉਸ ਵਿੱਚ ਇੱਕ ਤਾਂਬੇ ਦਾ ਟੁਕੜਾ ਜਾ ਬਰਤਨ ਰੱਖ ਦਿਓ। ਇਸ ਨੂੰ 4 ਦਿਨਾਂ ਤੱਕ ਛਾਂ ਵਾਲੀ ਜਗਾਂ ਦੇ ਵਿੱਚ ਰੱਖੋ। ਇਸ ਨੂੰ ਧੁੱਪ ਵਾਲੀ ਜਗ੍ਹਾ ਵਿੱਚ ਰੱਖਣ ਤੋਂ ਪ੍ਰਹੇਜ਼ ਕਰੋ । 4 ਦਿਨਾਂ ਬਾਅਦ ਲੱਸੀ ਦਾ ਰੰਗ ਬਦਲ ਜਾਂਦਾ ਹੈ। 4 ਦਿਨਾਂ ਬਾਅਦ ਇਸ ਤਾਂਬੇ ਦੇ ਟੁਕੜੇ ਜਾਂ ਬਰਤਨ ਨੂੰ ਬਾਹਰ ਕੱਢ ਦਿਓ। ਇਸ ਤੋਂ ਬਾਅਦ ਪਾਕਿਸਤਾਨੀ ਨਮਕ 1 ਕਿਲੋਗ੍ਰਾਮ ਨੂੰ ਪਾਣੀ ਦੇ ਵਿੱਚ ਉਬਾਲੋ। ਇਸ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਇਹ ਚੰਗੀ ਤਰ੍ਹਾਂ ਖੁਰ ਨਾ ਜਾਵੇ। ਇਸ ਤੋਂ ਬਾਅਦ ਇਸ ਨੂੰ ਖੱਟੀ ਲੱਸੀ ਵਾਲੇ ਘੋਲ ਦੇ ਵਿੱਚ ਮਿਲਾ ਲਓ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਵੋ। ਇਸ ਤਰ੍ਹਾਂ ਇਹ ਸਪਰੇਅ ਤਿਆਰ ਹੋ ਜਾਂਦੀ ਹੈ ਅਤੇ ਇਸ ਦੀ ਸਪਰੇਅ ਕਰਨ ਨਾਲ ਤੱਤਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਹ ਘੋਲ ਇੱਕ ਏਕੜ ਦੇ ਲਈ ਕਾਫੀ ਹੁੰਦਾ ਹੈ। ਇਸ ਨੂੰ 100-130 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ