ਫ਼ਸਲ ਦੀ ਪੈਦਾਵਾਰ ਲਈ ਲਾਹੇਵੰਦ ਹਨ- ਮੁਰਗੀ ਦੇ ਅੰਡੇ

ਇਹ ਅਰਕ ਪਹਿਲਾਂ ਤਾਮਿਲਨਾਡੂ ਦੇ ਥੇਨੀ ਜਿਲ੍ਹੇ ਦੀ ਸ਼੍ਰੀ ਵੀਰਿਆਚਿਨਨਾਮਾਲ ਦੁਆਰਾ ਦਮੇ ਦੀ ਦਵਾਈ ਦੇ ਤੌਰ ਤੇ ਬਣਾਇਆ ਗਿਆ ਸੀ।

ਸਮੱਗਰੀ

1. ਮੁਰਗੀ ਦੇ 4-5 ਅੰਡੇ

2. 20-25 ਨਿੰਬੂਆਂ ਦਾ ਰਸ

3. 500 ਗ੍ਰਾਮ ਗੁੜ ਜਾਂ ਸ਼ੀਰਾ

ਤਿਆਰੀ:

1. ਇੱਕ ਬਾਲਟੀ ਵਿੱਚ ਨਿੰਬੂ ਨਿਚੋੜ ਲਓ। ਪਲਾਸਟਿਕ, ਮਿੱਟੀ ਜਾਂ ਸ਼ੀਸ਼ੇ ਦੇ ਡੱਬੇ ਵਿੱਚ ਅੰਡੇ ਰੱਖ ਕੇ ਨਿੰਬੂ ਦਾ ਰਸ ਪਾ ਦਿਓ। ਸਾਰੇ ਅੰਡੇ ਚੰਗੀ ਤਰ੍ਹਾਂ ਨਿੰਬੂ ਦੇ ਰਸ ਵਿੱਚ ਡੁੱਬ ਜਾਣੇ ਚਾਹੀਦੇ ਹਨ। ਧਾਤੂ ਦੇ ਡੱਬੇ ਦਾ ਪ੍ਰਯੋਗ ਕਦੇ ਨਾ ਕਰੋ।

2. ਕੱਸ ਕੇ ਢੱਕਣ ਬੰਦ ਕਰ ਦਿਓ। ਡਿੱਬੇ ਨੂੰ 10 ਦਿਨਾਂ ਦੇ ਲਈ ਛਾਂ ਵਿੱਚ ਰੱਖ ਦਿਓ। 10ਵੇਂ ਦਿਨ ਘੋਲ ਦੇ ਅੰਦਰ ਰੱਖੇ ਅੰਡੇ ਰਬੜ ਦੀ ਗੇਂਦ ਜਿਹੇ ਬਣ ਜਾਣਗੇ। ਘੋਲ ਦੇ ਅੰਦਰ ਹੀ ਅੰਡਿਆਂ ਨੂੰ ਛਿਲਕਿਆਂ ਸਮੇਤ ਹੱਥ ਨਾਲ ਮਸਲ ਲਓ।

3. 250 ਗ੍ਰਾਮ ਗੁੜ ਨੂੰ ਅੱਧਾ ਲੀਟਰ ਪਾਣੀ ਵਿੱਚ ਉਬਾਲ ਲਓ। ਗੁੜ ਘੁਲਣ ਤੋਂ ਬਾਅਦ ਇਸ ਨੂੰ ਠੰਡਾ ਹੋਣ ਦੇ ਲਈ ਰੱਖ ਦਿਓ।

4. ਠੰਡਾ ਹੋਣ ਤੋਂ ਬਾਅਦ ਅੰਡੇ ਦੇ ਅਰਕ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਡੱਬੇ ਨੂੰ ਕਸ ਕੇ ਬੰਦ ਕਰ ਦਿਓ ਅਤੇ 10 ਦਿਨਾਂ ਦੇ ਲਈ ਛਾਂ ਵਿੱਚ ਰੱਖ ਦਿਓ।

5. ਦੋਵੇਂ ਘੋਲਾਂ ਨੂੰ ਬਰਾਬਰ ਮਾਤਰਾ ਵਿੱਚ ਲੈਣਾ ਹੈ। ਉਦਾਹਰਣ ਦੇ ਲਈ ਜੇਕਰ ਨਿੰਬੂ-ਅੰਡੇ ਦਾ ਘੋਲ 2 ਲੀਟਰ ਹੈ ਤਾਂ ਗੁੜ ਦਾ ਦੋ ਲੀਟਰ ਘੋਲ ਲਓ। 10 ਦਿਨ ਬਾਅਦ ਇਹ ਉਪਯੋਗ ਦੇ ਲਈ ਤਿਆਰ ਹੈ।

ਪ੍ਰਯੋਗ ਵਿਧੀ

1. ਪ੍ਰਤੀ 10 ਲੀਟਰ ਪਾਣੀ ਵਿੱਚ 10 ਤੋਂ 50 ਮਿਲੀਲੀਟਰ ਅੰਡੇ ਦਾ ਅਰਕ (ਯਾਨੀ ਅਰਕ ਵਿੱਚ 200 ਤੋਂ 1000 ਗੁਣਾ ਪਾਣੀ) ਮਿਲਾ ਕੇ ਛਿੜਕਾਅ ਕੀਤਾ ਜਾ ਸਕਦਾ ਹੈ।

2. ਪਾਣੀ ਦੀ ਮਾਤਰਾ ਫ਼ਸਲ ਦੇ ਵਾਧੇ ਦੇ ਹਿਸਾਬ ਨਾਲ ਬਦਲੀ ਜਾ ਸਕਦੀ ਹੈ। ਸ਼ੁਰੂਆਤ ਵਿੱਚ 1000 ਗੁਣਾ ਪਾਣੀ ਮਿਲਾਇਆ ਜਾ ਸਕਦਾ ਹੈ ਅਤੇ ਬਾਅਦ ਵਿੱਚ ਫੁਟਾਰੇ ਦੇ ਸਮੇਂ ਜਾਂ ਜਦ ਸ਼ਾਖਾਵਾਂ ਨਿਕਲ ਰਹੀਆਂ ਹੋਣ, ਪਾਣੀ ਨੂੰ ਘਟਾ ਕੇ 200 ਗੁਣਾ ਕੀਤਾ ਜਾ ਸਕਦਾ ਹੈ।

3. ਇਸ ਦਾ ਛਿੜਕਾਅ ਸਾਰੀਆਂ ਫ਼ਸਲਾਂ ਜਿਵੇਂ ਝੋਨਾ, ਕਣਕ, ਕੇਲਾ, ਸਬਜੀ, ਸਾਗ ਅਤੇ ਫਲਾਂ ਉੱਪਰ ਕੀਤਾ ਜਾ ਸਕਦਾ ਹੈ। ਇਹ ਧਿਆਨ ਰਹੇ ਕਿ ਇਸ ਦਾ ਛਿੜਕਾਅ ਸਵੇਰੇ ਜਾਂ ਦੇਰ ਸ਼ਾਮ ਕੀਤਾ ਜਾਵੇ।

ਲਾਭ

ਇਹ ਘੋਲ ਫ਼ਸਲਾਂ ਦੇ ਲਈ ਬਹੁਤ ਵਧੀਆ ਖੁਰਾਕ ਹੈ ਅਤੇ ਵਾਧੇ ਵਿੱਚ ਸਹਾਇਕ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ