ਬੀਜਾਂ ਨੂੰ ਸੋਧਣ ਲਈ ਜੈਵਿਕ ਤਰੀਕੇ

ਕਿਸੇ ਵੀ ਫ਼ਸਲ ਦੇ ਬੀਜਾਂ ਨੂੰ ਸੋਧਣਾ ਬਹੁਤ ਜ਼ਰੂਰੀ ਹੁੰਦਾ ਹੈ । ਬੀਜਾਂ ਨੂੰ ਸੋਧਣ ਲਈ ਕਈ ਤਰ੍ਹਾਂ ਦੇ ਰਸਾਇਣ ਮਿਲਦੇ ਹਨ ਪਰ ਜੈਵਿਕ ਤਰੀਕੇ ਨਾਲ ਵੀ ਅਸੀਂ ਬੀਜਾਂ ਨੂੰ ਸੋਧ ਸਕਦੇ ਹਾਂ। ਬੀਜਾਂ ਨੂੰ ਜੈਵਿਕ ਤਰੀਕੇ ਨਾਲ ਸੋਧਣ ਲਈ ਕਈ ਤਰੀਕੇ ਹਨ, ਉਹਨਾਂ ਵਿੱਚੋਂ ਕੁੱਝ ਹੇਠ ਲਿਖੇ ਗਏ ਹਨ:-

1. 10 ਲੀਟਰ ਪਾਣੀ ਵਿਚ ਦੋ ਕਿੱਲੋ ਨਮਕ ਘੋਲੋ ਅਤੇ ਉਸ ਵਿਚ ਇਕ ਅੰਡਾ ਜਾਂ ਆਲੂ ਸੁੱਟ ਕੇ ਚੈੱਕ ਕਰੋ ਕਿ ਇਹ ਡੁਬਦਾ ਹੈ ਜਾ ਨਹੀਂ। ਜੇਕਰ ਅੰਡਾ/ਆਲੂ ਤੈਰਦਾ ‘ਤਾਂ ਨਮਕ ਮਿਲਾਉਣਾ ਬੰਦ ਕਰ ਦਿਓ। ਬੀਜ ਨੂੰ ਬੀਜਣ ਤੋਂ ਪਹਿਲਾਂ ਇਸ ਨਮਕੀਨ ਪਾਣੀ ਵਿੱਚ ਡੁਬੋ ਕੇ ਚੰਗੇ ਬੀਜ ਛਾਂਟ ਲਓ। ਬੀਜਾਂ ਨੂੰ 20 ਲੀਟਰ ਬੀਜ ਅੰਮ੍ਰਿਤ ਵਿੱਚ 12 ਘੰਟਿਆਂ ਲਈ ਡੁਬੋ ਦਿਓ । ਫਿਰ ਇਨ੍ਹਾਂ ਬੀਜਾਂ ਨੂੰ ਛਾਂ ਵਿੱਚ ਸੁਕਾ ਲਓ । ਫਿਰ ਇਹ ਬੀਜ ਬੀਜਣ ਲਈ ਤਿਆਰ ਹਨ।

2. 750 ਮਿ.ਲੀ. ਦੁੱਧ ਨੂੰ 2.5 ਲੀਟਰ ਪਾਣੀ ਵਿਚ ਮਿਲਾ ਕੇ ਇਕ ਬਰਤਨ ਵਿਚ ਰੱਖ ਲਓ। ਬੀਜ ਨੂੰ ਇਕ ਸੂਤੀ ਕੱਪੜੇ ਵਿਚ ਬੰਨ ਲਓ ਅਤੇ 6 ਘੰਟਿਆਂ ਲਈ ਇਸ ਦੁੱਧ ਅਤੇ ਪਾਣੀ ਵਾਲੇ ਘੋਲ ਵਿਚ ਡੁਬੋ ਕੇ ਰੱਖੋ।

3. 500 ਮਿ.ਲੀ. ਗਊ ਮੂਤਰ ਨੂੰ 2.5 ਲੀਟਰ ਪਾਣੀ ਵਿਚ ਮਿਲਾਓ। ਬੀਜ ਨੂੰ ਇਸ ਘੋਲ ਵਿੱਚ ਅੱਧੇ ਘੰਟੇ ਲਈ ਡੁਬੋ ਕੇ ਰੱਖੋ। ਫਿਰ ਇਹ ਬੀਜ ਬੀਜਣ ਲਈ ਤਿਆਰ ਹਨ।

4. ਟ੍ਰਾਈਕੋਡਰਮਾ 250 ਗ੍ਰਾਮ ਨੂੰ 2 ਲੀਟਰ ਗੁੜ ਵਾਲੇ ਪਾਣੀ ਵਿਚ ਮਿਲਾ ਕੇ ਇਕ ਖੁਲੇ ਬਰਤਨ ਵਿਚ ਰੱਖੋ। ਹੁਣ ਬੀਜ ਨੂੰ ਇਸ ਵਿੱਚ ਮਿਲਾ ਲਓ ਅਤੇ ਫਿਰ ਬੀਜ ਬੀਜਣ ਲਈ ਤਿਆਰ ਹਨ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ