ਬੱਕਰੀ ਪਾਲਣ ਲਈ ਇਹ ਕੰਮ ਕਰਨੇ ਹਨ ਬਹੁਤ ਜ਼ਰੂਰੀ

1. ਬੱਕਰੀ ਪ੍ਰਜਾਤੀ ਦੀ ਚੋਣ ਸਥਾਨਕ ਵਾਤਾਵਰਨ ਨੂੰ ਧਿਆਨ ਵਿੱਚ ਰੱਖ ਕੇ ਕਰਨੀ ਚਾਹੀਦੀ ਹੈ।

2. ਬੱਕਰੀ ਪਾਲਣ ਦੇ ਵਪਾਰ ਲਈ ਉੱਨਤ ਨਸਲ ਦੇ ਪ੍ਰਜਨਕ ਬੱਕਰੇ ਬਾਹਰ ਤੋਂ ਲਿਆ ਕੇ ਸਥਾਨਕ ਬੱਕਰੀਆਂ ਨਾਲ ਹੀ ਨਸਲ ਸੁਧਾਰ ਦਾ ਕੰਮ ਕਰਨਾ ਚਾਹੀਦਾ ਹੈ। ਜੋ ਬੱਕਰੀ ਜ਼ਿਆਦਾ ਬੱਚੇ ਦਿੰਦੀ ਹੈ, ਉਸ ਦੇ ਬੱਚੇ ਘੱਟ ਭਾਰ ਵਾਲੇ ਹੁੰਦੇ ਹਨ ਅਤੇ ਇਸ ਪ੍ਰਕਾਰ ਸਾਰੀ ਪ੍ਰਜਾਤੀਆਂ ਲਗਭਗ ਇੱਕ ਸਮਾਨ ਹੀ ਲਾਭ ਦਿੰਦੀਆਂ ਹਨ।

3. ਪ੍ਰਜਨਕ ਬੱਕਰਾ ਖਰੀਦ ਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਕਰੇ ਦੀ ਮਾਂ ਜ਼ਿਆਦਾ ਬੱਚੇ ਅਤੇ ਦੁੱਧ ਦੇਣ ਵਾਲੀ ਹੋਣੀ ਚਾਹੀਦੀ ਹੈ। ਬੱਕਰਾ ਸਰੀਰਕ ਰੂਪ ਤੋਂ ਸਿਹਤਮੰਦ ਅਤੇ ਉੱਨਤ ਨਸਲ ਦਾ ਹੋਣਾ ਚਾਹੀਦਾ ਹੈ।

4. ਬੱਕਰੀ ਦੇ ਗਰਮੀ ਵਿੱਚ ਆਉਣ ਦੇ 12 ਘੰਟਿਆਂ ਬਾਅਦ ਗੱਭਣ ਕਰਨਾ ਚਾਹੀਦਾ ਹੈ। ਅਪ੍ਰੈਲ, ਮਈ ਅਤੇ ਨਵੰਬਰ ਵਿੱਚ ਗੱਭਣ ਕਰਵਾਉਣ ‘ਤੇ ਬੱਚੇ ਅਨੁਕੂਲ ਮੌਸਮ ਵਿੱਚ ਪ੍ਰਾਪਤ ਹੁੰਦੇ ਹਨ।

5. ਬੱਕਰੀਆਂ ਨੂੰ ਅੰਤਰ ਪ੍ਰਜਣਨ (In breeding) ਤੋਂ ਬਚਾਉਣਾ ਚਾਹੀਦਾ ਹੈ, ਜਿਸ ਬੱਕਰੇ ਤੋਂ ਬੱਕਰੀ ਨੂੰ ਗੱਭਣ ਕਰਵਾਇਆ ਗਿਆ ਹੋਵੇ, ਉਸ ਤੋਂ ਉਸ ਦੀ ਬੱਚੀ ਨੂੰ ਗੱਭਣ ਨਹੀਂ ਕਰਵਾਉਣਾ ਚਾਹੀਦਾ।

6. ਬੱਕਰੀ ਦੇ ਆਵਾਸ ਦੀ ਲੰਬਾਈ ਵਾਲੀ ਭੁਜਾ ਪੂਰਵ ਪੱਛਮ ਦਿਸ਼ਾ ਵੱਲ ਹੋਣੀ ਚਾਹੀਦੀ ਹੈ ਅਤੇ ਲੰਬਾਈ ਵਾਲੀ ਕੰਧ ਨੂੰ ਇੱਕ ਮੀਟਰ ਚਿਣਨ ਦੇ ਬਾਅਦ ਉੱਪਤ ਦੋਨੋਂ ਪਾਸੇ ਜਾਲੀ ਲਗਾਉਣੀ ਚਾਹੀਦੀ ਹੈ। ਵਾੜੇ ਦੀ ਫਰਸ਼ ਕੱਚੀ ਅਤੇ ਰੇਤਲੀ ਹੋਣੀ ਚਾਹੀਦੀ ਹੈ ਅਤੇ ਉਸ ਉੱਪਰ ਸਮੇਂ-ਸਮੇਂ ਤੇ ਚੂਨੇ ਦਾ ਛਿੜਕਾਅ ਕਰਨਾ ਚਾਹੀਦਾ ਹੈ।

7. 80 ਤੋਂ 100 ਬੱਕਰੀਆਂ ਦੇ ਲਈ ਵਾੜਾ 20 x 60 ਢਕਿਆ ਅਤੇ 40 x 60 ਖੁੱਲਾ ਜਾਲੀਦਾਰ ਫੈਂਸਿੰਗ ਦਾ ਹੋਣਾ ਚਾਹੀਦਾ ਹੈ। ਬੱਕਰਾ, ਬੱਕਰੀ ਅਤੇ ਬੱਚੇ ਅਲੱਗ-ਅਲੱਗ ਵਾੜੇ ਵਿੱਚ ਰੱਖਣੇ ਚਾਹੀਦੇ ਹਨ। ਦੂਜੇ ਬੱਚੇ ਬੱਕਰੀ ਦੇ ਕੋਲ ਦੁੱਧ ਪਿਲਾਉਣ ਸਮੇਂ ਨਹੀਂ ਲਿਆਉਣੇ ਚਾਹੀਦੇ।

8. ਬੱਕਰੀ ਨੂੰ ਪ੍ਰਤੀਦਿਨ ਉਸ ਦੇ ਭਾਰ ਦਾ 3-5% ਖੁਸ਼ਕ ਪਦਾਰਥ ਦੇਣਾ ਚਾਹੀਦਾ ਹੈ। ਇੱਕ ਪ੍ਰੋੜ੍ਹ ਬੱਕਰੀ ਨੂੰ 1-3 ਕਿੱਲੋ ਹਰਾ ਚਾਰਾ, 500 ਗ੍ਰਾਮ ਤੋਂ 1 ਕਿੱਲੋ ਤੂੜੀ ( ਜੇਕਰ ਦਲਹਨੀ ਹੋਵੇ ਤਾਂ ਚੰਗਾ ਹੈ ਅਤੇ 150 ਗ੍ਰਾਮ ਤੋਂ 400 ਗ੍ਰਾਮ ਤੱਕ ਦਾਣੇ) ਪ੍ਰਤੀਦਿਨ ਖਲਾਉਣੀ ਚਾਹੀਦੀ ਹੈ। ਦਾਣੇ ਹਮੇਸ਼ਾ ਦਲੇ ਹੋਏ ਅਤੇ ਸੁੱਕੇ ਹੀ ਦੇਣੇ ਚਾਹੀਦੇ, ਪਾਣੀ ਨਹੀਂ ਮਿਲਾਉਣਾ ਚਾਹੀਦਾ। ਸਾਬਤ ਅਨਾਜ ਨਹੀਂ ਦੇਣਾ ਚਾਹੀਦਾ।

9. ਦਾਣੇ ਵਿੱਚ 60-65% ਅਨਾਜ ਦਲਿਆ ਹੋਇਆ, ਚੋਕਰ 10-15%, ਖਲ਼ 15-20% (ਸਰੋਂ ਦੀ ਖਲ਼ ਛੱਡ ਕੇ), ਮਿਨਰਲ ਮਿਕਸਚਰ 2% ਅਤੇ 1% ਨਮਕ ਦਾ ਮਿਸ਼ਰਣ ਹੋਣਾ ਚਾਹੀਦਾ ਹੈ।

10. ਬੱਕਰੀ ਨੂੰ ਪੀਣ ਯੋਗ ਸਾਫ਼ ਪਾਣੀ ਹੀ ਪਿਲਾਉਣਾ ਚਾਹੀਦਾ ਹੈ, ਨਦੀ, ਤਾਲਾਬ ਅਤੇ ਟੋਏ ਦੇ ਪਾਣੀ ਤੋਂ ਬਚਾਉਣਾ ਚਾਹੀਦਾ ਹੈ।

11. ਬੱਕਰੀਆਂ ਦੇ ਚਰਨ ਦੇ ਸਥਾਨ ਵਿੱਚ ਪਰਿਵਰਤਨ ਕਰਨਾ ਚਾਹੀਦਾ ਹੈ, ਇਹਨਾਂ ਨੂੰ ਹਮੇਸ਼ਾ ਇੱਕ ਹੀ ਸਥਾਨ ‘ਤੇ ਨਹੀਂ ਚਰਾਉਣਾ ਚਾਹੀਦਾ।

12. ਬੱਕਰੀਆਂ ਵਿੱਚ ਪੀ.ਪੀ.ਆਰ.ਆਈ.ਟੀ, ਖੁਰ ਪੱਕਿਆ, ਮੂੰਹ ਪੱਕਿਆ, ਗਲ ਘੋਟੂ ਅਤੇ ਬੱਕਰੀ ਚੇਚਕ, ਇਹਨਾਂ ਪੰਜ ਸੰਕ੍ਰਮਣ ਰੋਗਾਂ ਦੇ ਟੀਕੇ ਜ਼ਰੂਰ ਲਵਾਉਣੇ ਚਾਹੀਦੇ ਹਨ। ਕੋਈ ਵੀ ਟੀਕਾ 3-4 ਸਾਲ ਦੀ ਉਮਰ ਦੇ ਬਾਅਦ ਲਗਾਇਆ ਜਾਂਦਾ ਹੈ।

13. ਬਿਮਾਰ ਬੱਕਰੀ ਨੂੰ ਵਾੜੇ ਤੋਂ ਅਲੱਗ ਕਰ ਕੇ ਉਸ ਦਾ ਇਲਾਜ਼ ਕਰਵਾਉਣਾ ਚਾਹੀਦਾ ਹੈ ਅਤੇ ਠੀਕ ਹੋਣ ‘ਤੇ ਹੀ ਵਾੜੇ ਵਿੱਚ ਲਿਆਉਣਾ ਚਾਹੀਦਾ ਹੈ।

14. ਅੰਤ: ਪ੍ਰਜੀਵੀ ਨਾਸ਼ਕ ਦਵਾਈ ਸਾਲ ਵਿੱਚ 2 ਵਾਰ ਪਲਾਉਣੀ ਚਾਹੀਦੀ ਹੈ (ਇੱਕ ਵਾਰੀ ਮੀਂਹ ਤੋਂ ਪਹਿਲਾਂ ਅਤੇ ਫਿਰ ਮੀਂਹ ਤੋਂ ਬਾਅਦ)।

15. ਪ੍ਰਜੀਵੀ ਨਾਸ਼ਕ ਦਵਾਈ ਦੇ ਪਾਣੀ ਨਾਲ ਬੱਕਰੀਆਂ ਨੂੰ ਇਸ਼ਨਾਨ ਕਰਵਾਉਣ ਨਾਲ ਪ੍ਰਜੀਵੀ ਮਰ ਜਾਂਦੇ ਹਨ(ਦਵਾਈ ਦੀ ਕੇਵਲ ਨਿਧਾਰਿਤ ਮਾਤਰਾ ਦਾ ਹੀ ਪ੍ਰਯੋਗ ਕਰਨਾ ਚਾਹੀਦਾ ਹੈ)।

16. ਵੱਧ ਸਰਦੀ, ਗਰਮੀ ਅਤੇ ਬਰਸਾਤ ਵਿੱਚ ਬੱਕਰੀਆਂ ਦੇ ਬਚਾਅ ਦਾ ਅਨੁਕੂਲ ਪ੍ਰਬੰਧ ਕਰਨਾ ਚਾਹੀਦਾ ਹੈ।

17. ਬੱਕਰੀ ਸੂਣ ਤੋਂ ਬਾਅਦ ਲੇਲੇ ਦੀ ਨਾਲ਼ 2 ਇੰਚ ਛੱਡ ਕੇ ਬਲੇਡ ਨਾਲ ਕੱਟ ਕੇ, ਟਿੰਚਰ ਆਇਓਡੀਨ ਲਗਾਉਣਾ ਚਾਹੀਦਾ ਹੈ।

18. ਨਵਜੰਮੇ ਬੱਚੇ ਨੂੰ 30 ਮਿੰਟ ਵਿੱਚ ਬੱਕਰੀ ਦਾ ਦੁੱਧ ਪਿਲਾ ਦੇਣਾ ਚਾਹੀਦਾ ਹੈ।

19. ਬੱਕਰੀ ਦੇ ਦੁੱਧ ਨਾਲ ਪਨੀਰ ਬਣਾ ਕੇ ਜ਼ਿਆਦਾ ਲਾਭ ਕਮਾਇਆ ਜਾ ਸਕਦਾ ਹੈ।

20. ਬੱਕਰੀ ਦੇ ਬੱਚਿਆਂ ਨੂੰ 9-12 ਮਹੀਨੇ ਦੀ ਉਮਰ ਵਿੱਚ ਈਦ, ਦਿਵਾਲੀ ਅਤੇ ਤਿਉਹਾਰਾਂ ‘ਤੇ ਵੇਚ ਕੇ ਜ਼ਿਆਦਾ ਲਾਭ ਕਮਾਇਆ ਜਾ ਸਕਦਾ ਹੈ।

21. ਬੱਕਰੀਆਂ ਅਤੇ ਵਾੜੇ ਦੀ ਸਾਫ਼-ਸਫ਼ਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

ਫੋਨ: 05652763320
ਕੇਂਦਰੀ ਬੱਕਰੀ ਖੋਜ ਸੰਸਥਾਨ, ਮਖਦੂਮ, ਫਰਾਹਾ, ਮਥੁਰਾ, ਉੱਤਰ ਪ੍ਰਦੇਸ਼

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ