1.ਵਿਸ਼ਵ ਦਾ ਸਭ ਤੋਂ ਛੋਟਾ ਥਲੀ Vertebrate (ਅਜਿਹੇ ਜਾਨਵਰ ਜਿਨ੍ਹਾਂ ਵਿੱਚ ਰੀੜ੍ਹ ਦੀ ਹੱਡੀ ਹੁੰਦੀ ਹੈ) ਜੀਵ ਹੈ, ਜੋ ਕਿ (Paedophryne amanuensis) ਪ੍ਰਜਾਤੀ ਨਾਲ ਸੰਬੰਧਿਤ ਹੈ ਅਤੇ ਇਸ ਨੂੰ ਦੇਖਣਾ ਵੀ ਬਹੁਤ ਮੁਸ਼ਕਿਲ ਹੈ। ਜੰਗਲ ਵਿੱਚ ਜਾਨਵਰਾਂ ਦੇ ਮਲ ‘ਤੇ ਪਰੀਖਣ ਕਰਦਿਆਂ ਜਦੋਂ ਇੱਕ ਬੈਗ ਵਿੱਚ ਮਲ ਪਾਇਆ ਜਾਣ ਲੱਗਾ ਤਾਂ ਇਹ ਜਾਨਵਰ ਬੈਗ ਦੇ ਨੇੜੇ ਟੱਪਦਾ ਮਿਲਿਆ। ਇਸ ਤਰ੍ਹਾਂ ਦੀ ਖੋਜ ਹੋਈ।
2.ਵਿਸ਼ਵ ਦਾ ਸਭ ਤੋਂ ਵੱਡਾ ਦੁੱਧ ਪਿਲਾਉਣ ਵਾਲਾ ਜੀਵ (Mammal) ਅਤੇ ਪਾਣੀ ਵਿੱਚ ਰਹਿਣ ਵਾਲਾ ਜੀਵ ਨੀਲੀ ਵ੍ਹੇਲ ਹੈ। ਨੀਲੀ ਵ੍ਹੇਲ ਦਾ ਭਾਰ 200 ਟਨ ਤੱਕ ਜਾਂ ਲਗਭਗ 441,000 ਪਾਊਂਡ ਹੁੰਦਾ ਹੈ।
3.ਵਿਸ਼ਵ ਦਾ ਸਭ ਤੋਂ ਵੱਡਾ ਅਤੇ ਭਾਰੀ ਥਲੀ ਜੀਵ ਅਫਰੀਕਨ ਬੁਸ਼ ਹਾਥੀ ਹੈ, ਜਿਸਦਾ ਮੋਢਿਆਂ ਤੱਕ ਕੱਦ 3.96 ਮੀਟਰ (13.0 ਫੁੱਟ) ਅਤੇ ਭਾਰ 10.4 ਟਨ ਹੁੰਦਾ ਹੈ।
4.ਵਿਸ਼ਵ ਦਾ ਸਭ ਤੋਂ ਉੱਚੇ ਕੱਦ ਵਾਲਾ ਜੀਵ ਅਫਰੀਕਨ ਜੀਰਾਫ਼ (Giraffa Camelopardalis) ਹੈ। ਨਰ ਜੀਰਾਫ਼ ਦਾ ਕੱਦ 4-5 ਮੀਟਰ ਅਤੇ ਭਾਰ 1 ਤੋਂ 4 ਟਨ ਹੁੰਦਾ ਹੈ। ਜੀਟਾਫ਼ ਦੇ ਸਰੀਰ ‘ਚ ਇੱਕ ਆਵਾਜ਼ ਬਾੱਕਸ (Larynx) ਹੁੰਦਾ ਹੈ, ਪਰ ਸ਼ਾਇਦ ਵੋਕਲ ਫੋਲਡ ਦੇ ਕੰਪਨ ਅਤੇ ਸ਼ੋਰ ਕਰਨ ਲਈ, ਆਪਣੇ 13 ਫੁੱਟ (4 ਮੀਟਰ) ਲੰਬੇ ਹਵਾ ਨਾਲੀ ਦੁਆਰਾ ਹਵਾ ਦਾ ਦਬਾਵ ਉਤਪੰਨ ਨਹੀਂ ਕਰ ਪਾਉਂਦਾ। ਖੋਜ-ਕਰਤਾਂ ਦਾ ਅਨੁਮਾਨ ਹੈ ਕਿ ਕਿਸੇ ਨੇ ਵੀ ਜੀਰਾਫ਼ ਦੀ ਆਵਾਜ਼ ਨਹੀਂ ਸੁਣੀ, ਕਿਉਂਕਿ ਇਨ੍ਹਾਂ ਦੀ ਆਵਾਜ਼ ਆਵਿਰਤੀ ਮਨੁੱਖੀ ਕੰਨਾਂ ਦੀ ਸੁਣਨ-ਸ਼ਕਤੀ ਅਨੁਸਾਰ ਬਹੁਤ ਲੋਅ ਹੈ।
5.ਵਿਸ਼ਵ ਦਾ ਸਭ ਤੋਂ ਲੰਬਾ ਜੀਵਨ ਜਿਉਣ ਵਾਲਾ ਜੀਵ ਲਾਲ ਸਮੁੰਦਰੀ ਅਰਚੀਨ (Red sea urchins) ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਅਮਰ ਹਨ। ਇਹ ਉੱਤਰੀ ਅਮਰੀਕਾ ਦੇ ਪੱਛਮੀ ਤੱਟ ਦੇ ਨਾਲ-ਨਾਲ ਪ੍ਰਸ਼ਾਂਤ ਮਹਾਂਸਾਗਰ ਦੇ ਉੱਤਲੇ ਪਾਣੀ ਵਿੱਚ ਪਾਏ ਜਾਂਦੇ ਹਨ। ਇਹ ਛੋਟੇ ਜੀਵ ਲਗਭਗ 200 ਸਾਲ ਤੱਕ ਜਿਉਂਦੇ ਹਨ।
6.ਵਿਸ਼ਵ ਦਾ ਸਭ ਤੋਂ ਵੱਡਾ ਪੰਛੀ ਸ਼ੁਤਰਮੁਰਗ (Struthio camelus), ਜੋ ਅਫਰੀਕਾ ਅਤੇ ਅਰਬ ਦੇ ਮੈਦਾਨਾਂ ਵਿੱਚ ਪਾਇਆ ਜਾਂਦਾ ਹੈ। ਇੱਕ ਵੱਡੇ ਨਰ ਸ਼ੁਤਰਮੁਰਗ ਦਾ ਕੱਦ 2.8 ਮੀਟਰ (9.2 ਫੁੱਟ) ਅਤੇ ਭਾਰ 156 ਕਿਲੋ (344 ਪਾਊਂਡ) ਤੱਕ ਚਲਾ ਜਾਂਦਾ ਹੈ।
7.ਵਿਸ਼ਵ ਦਾ ਸਭ ਤੋਂ ਛੋਟਾ ਪੰਛੀ ਕਿਊਬਾ ਦਾ ਹਮਿੰਗ ਬਰਡ, ਇਕ ਤਰ੍ਹਾਂ ਦੀ ਚਿੜੀ (Humming bird, Mellisuga helenae) ਹੈ। ਨਰ ਦੀ ਲੰਬਾਈ 57 ਮਿ.ਮੀ. (2.24 ਇੰਚ) ਹੁੰਦੀ ਹੈ, ਜਿਸ ਵਿੱਚੋਂ ਅੱਧੀ ਲੰਬਾਈ ਚੁੰਝ ਅਤੇ ਪੂਛ ਦੀ ਹੁੰਦੀ ਹੈ। ਇਸਦਾ ਭਾਰ 1.6 ਗ੍ਰਾਮ (0.056 oz) ਹੁੰਦਾ ਹੈ। ਮਾਦਾ ਆਕਾਰ ਵਿੱਚ ਨਰ ਨਾਲੋਂ ਥੋੜ੍ਹੀਆਂ ਵੱਡੀਆਂ ਹੁੰਦੀਆਂ ਹਨ।
8.ਵਿਸ਼ਵ ਦਾ ਸਭ ਤੋਂ ਸੁੰਦਰ ਪੰਛੀ Resplendent Quetzal ਹੈ, ਜੋ ਜ਼ਿਆਦਾਤਰ ਚਮਕੀਲੇ ਰੰਗਾਂ ਵਿੱਚ ਮੱਧ ਅਮਰੀਕਾ ਦੇ ਊਸ਼ਣ-ਕਟੀਬੰਧੀ ਜੰਗਲਾਂ ਅਤੇ ਪਹਾੜੀ ਇਲਾਕਿਆਂ ਵਿੱਚ ਪਾਇਆ ਜਾਂਦਾ ਹੈ, ਜਿੱਥੇ ਇਹ ਫਲ, ਕੀਟ, ਛਿਪਕਲੀਆਂ ਅਤੇ ਹੋਰ ਛੋਟੇ ਕੀੜੇ-ਮਕੌੜੇ ਖਾਂਦੇ ਹਨ।
9.ਵਿਸ਼ਵ ਦਾ ਸਭ ਤੋਂ ਜ਼ਹਿਰੀਲਾ ਜੀਵ ਜਹਿਰੀਲਾ ਡੱਡੂ (Poison Dart Frog) ਹੈ। ਸੁਨਹਿਰੀ ਜ਼ਹਿਰੀਲਾ ਡੱਡੂ ਦਾ ਰੰਗ ਸੋਹਣਾ ਅਤੇ ਚਮਕੀਲਾ ਹੁੰਦਾ ਹੈ। ਇਨ੍ਹਾਂ ਦੀ ਦਿੱਖ ਖਿੱਚ ਪੈਦਾ ਕਰਨ ਵਾਲੀ ਹੁੰਦੀ ਹੈ, ਪਰ ਦੂਜੇ ਜ਼ਹਿਰੀਲੇ ਜੀਵਾਂ ਵਾਂਗ ਇਨ੍ਹਾਂ ਦਾ ਰੰਗ ਵੀ ਬਾਕੀ ਜੀਵਾਂ ਨੂੰ ਦੂਰ ਰਹਿਣ ਦੀ ਚੇਤਾਵਨੀ ਦਿੰਦਾ ਹੈ।
।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ