ਨਿਮਾਟੋਡ ਦਾ ਪੱਕਾ ਹੱਲ ਨਿੰਮ ਦੀ ਖੱਲ

ਨਿਮਾਟੋਡ ਕੀ ਹੈ ?

ਨਿਮਾਟੋਡ ਇਕ ਬਹੁਤ ਬਾਰੀਕ ਧਾਗੇ ਵਰਗਾ ਕੀੜਾ ਹੁੰਦਾ ਹੈ ਜੋ ਮਿੱਟੀ ਵਿੱਚ ਰਹਿੰਦਾ ਹੈ। ਨਿਮਾਟੋਡ ਕਈ ਤਰ੍ਹਾਂ ਦੇ ਹੁੰਦੇ ਹਨ ਅਤੇ ਇਹਨਾਂ ਦੀ ਹਰ ਤਰ੍ਹਾਂ ਦੀ ਕਿਸਮ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਲਈ ਪ੍ਰਸਿੱਧ ਹੈ। ਇਹ ਕਈ ਸਾਲਾਂ ਤੱਕ ਮਿੱਟੀ ਵਿੱਚ ਦੱਬੇ ਰਹਿ ਸਕਦੇ ਹਨ ਅਤੇ ਪੌਦਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ।  ਇਹ ਪੌਦਿਆਂ ਦੀਆਂ ਜੜ੍ਹਾਂ ਦਾ ਰਸ ਚੂਸਦੇ ਹਨ ਜਿਸਦੇ ਕਾਰਨ ਪੌਦਿਆਂ ਨੂੰ ਮਿੱਟੀ ਵਿੱਚੋਂ ਖਾਦ ਪਾਣੀ ਜਾਂ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਨਹੀਂ ਮਿਲਦੇ ਅਤੇ ਪੌਦਿਆਂ ਦੀ ਗਰੋਥ ਰੁਕ ਜਾਂਦੀ ਹੈ।  ਨਿਮਾਟੋਡ ਦੇ ਹਮਲੇ ਨਾਲ ਪੌਦਿਆਂ ਦੀਆਂ ਜੜ੍ਹਾਂ ਵਿੱਚ ਗੰਢਾਂ ਬਣ ਜਾਂਦੀਆਂ ਹਨ ਜਿਸ ਨਾਲ ਪੌਦੇ ਦਾ ਵਿਕਾਸ ਰੁੱਕ ਜਾਂਦਾ ਹੈ ਅਤੇ ਪੌਦਾ ਮਰ ਜਾਂਦਾ ਹੈ। ਇਹ ਲਗਭਗ ਹਰ ਫ਼ਸਲ ਵਿੱਚ ਹਮਲਾ ਕਰ ਦਿੰਦੇ ਹਨ ਅਤੇ ਇਹਨਾਂ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਫੈਲਦੀਆਂ ਹਨ ਜਿਵੇ ਜੜ੍ਹਾਂ ਵਿੱਚ ਗੰਢਾਂ ਪੈਣਾ, ਨਿੰਬੂ ਵਿੱਚ ਸੋਕਾ ਰੋਗ ,ਜੜ ਗਲਣਾ,ਜੜ ਦਾ ਫੁੱਲਣਾ ਆਦਿ ਪ੍ਰਮੁੱਖ ਹਨ।

ਨਿਮਾਟੋਡ ਦ੍ਵਾਰਾ ਨੁਕਸਾਨੀਆਂ ਜਾਣ ਵਾਲਿਆਂ ਫ਼ਸਲਾਂ :-

ਇਹਨਾਂ ਦ੍ਵਾਰਾ ਜਿਹੜੀਆਂ ਫ਼ਸਲਾਂ ਨੂੰ ਨੁਕਸਾਨ ਹੁੰਦਾ ਹੈ ਉਹ ਹਨ ਜਿਵੇਂ ਕਣਕ, ਟਮਾਟਰ , ਬੈਂਗਣ, ਭਿੰਡੀ, ਪਰਮਲ, ਝੋਨਾ ਅਤੇ ਫਲ ਜਿਵੇਂ ਅਨਾਰ, ਨਿੰਬੂ, ਕਿੰਨੂੰ, ਅੰਗੂਰ ਆਦਿ।

ਇਹਨਾਂ ਦੀ ਪਹਿਚਾਣ ਕੀ ਹੈ ?

ਜੇਕਰ ਫ਼ਸਲ ਦਾ ਵਾਧਾ ਨਹੀਂ ਹੋ ਰਿਹਾ ਅਤੇ ਫ਼ਸਲ ਸੁੱਕ ਰਹੀ ਹੈ ਅਤੇ ਪੌਦਿਆਂ ਦੀਆਂ ਜੜ੍ਹਾਂ ਵਿੱਚ ਗੰਢਾਂ ਬਣ ਰਹੀਆਂ ਹਨ ਤਾ ਫ਼ਸਲ ਵਿੱਚ ਨੇਮੈਟੋਡ ਦਾ ਹਮਲਾ ਹੈ।

ਜੈਵਿਕ ਹਲ:-

ਇਹਨਾਂ ਦੀ ਰੋਕਥਾਮ ਦੇ ਲਈ ਮਿੱਟੀ ਵਿੱਚ ਛਿੜਕੇ ਰਸਾਇਣ ਮਹਿੰਗੇ ਹੀ ਨੀ ਪੈਂਦੇ ਸਗੋਂ ਇਹਨਾਂ ਦਾ ਅਸਰ ਵੀ ਘਾਟ ਹੁੰਦਾ ਹੈ। ਨਿਮਾਟੋਡ ਅਤੇ ਸਿਉਂਕ ਦੀ ਰੋਕਥਾਮ ਦੇ ਲਈ ਜੈਵਿਕ ਹੱਲ ਬਹੁਤ ਜਰੂਰੀ ਹੈ ਜਿਸਦੇ ਲਈ ਤੁਸੀ ਨਿੰਮ ਦੀ ਖੱਲ ਦਾ ਇਸਤੇਮਾਲ ਕਰ ਸਕਦੇ ਹੋ। ਵਰਤੋਂ ਕਰਨ ਲਈ ਨਿੰਮ ਦੀ ਖੱਲ ਵਿੱਚ ਤੇਲ ਨਹੀਂ ਹੋਣਾ ਚਾਹੀਦਾ ਹੈ। ਨਿੰਮ ਦੀ ਖੱਲ ਦਾ ਇਸਤੇਮਾਲ ਕਾਰਨ ਨਾਲ ਨਿਮਾਟੋਡ ਬਣਨਾ ਬੰਦ ਹੋ ਜਾਂਦੇ ਹਨ ਅਤੇ ਇਸਦੀ ਵਰਤੋਂ ਨਾਲ ਫ਼ਸਲ ਦੀ ਪੈਦਾਵਾਰ ਵਿੱਚ 40% ਵਾਧਾ ਹੁੰਦਾ ਹੈ।

ਸੋਧ :-

ਗਰਮੀਆਂ ਵਿੱਚ ਫ਼ਸਲਾਂ ਦੀ ਬਿਜਾਈ ਤੋਂ ਪਹਿਲਾਂ ਚੰਗੀ ਤਰ੍ਹਾਂ ਖੇਤ ਦੀ ਵਹਾਈ ਕਰੋ ਅਤੇ ਇਸਨੂੰ ਇੱਕ ਹਫ਼ਤੇ ਲਈ ਛੱਡ ਦਿਓ,ਬਿਜਾਈ ਤੋਂ ਪਹਿਲਾਂ ਨਿੰਮ 10 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਕੇ ਖੇਤ ਨੂੰ ਵਾਹ ਦਿਓ ਇਸਦੇ ਨਾਲ ਨਿਮਾਟੋਡ ਦੇ ਹਮਲੇ ਤੋਂ ਬਚਾਵ ਹੁੰਦਾ ਹੈ। ਇਸਤੋਂ ਇਲਾਵਾ ਫਲ ਜਿਵੇਂ ਅਨਾਰ, ਨਿੰਬੂ, ਕਿੰਨੂ, ਅੰਗੂਰ ਆਦਿ ਬੂਟਿਆਂ ਦੀ ਬਿਜਾਈ ਸਮੇਂ ਇੱਕ ਮੀਟਰ ਡੂੰਘਾ ਟੋਇਆ ਪੁੱਟ ਕੇ ਨਿੰਮ ਦੀ ਖੱਲ ਅਤੇ ਰੂੜੀ ਮਿੱਟੀ ਵਿੱਚ ਮਿਲਾ ਕੇ ਪੌਦਿਆਂ ਦੀ ਬਿਜਾਈ ਕਰੋ। ਜੇਕਰ ਪੌਦੇ ਪਹਿਲਾਂ ਤੋਂ ਲਗਾਏ ਹੋਏ ਹਨ ਤਾ ਪੌਦੇ ਦੀ ਉਮਰ ਦੇ ਹਿਸਾਬ ਨਾਲ ਨਿੰਮ ਦੀ ਖਾਦ ਪਾਓ। ਇੱਕ ਤੋਂ ਦੋ ਸਾਲ ਤਕ ਦੇ ਪੌਧੇ ਨੂੰ 1 ਕਿੱਲੋ ਅਤੇ 3-5 ਸਾਲ ਦੇ ਪੌਧੇ ਨੂੰ 2-3 ਕਿੱਲੋ ਨਿੰਮ ਦੀ ਖੱਲ ਪ੍ਰਤੀ ਪੌਧੇ ਦੇ ਹਿਸਾਬ ਨਾਲ ਪੌਦਿਆਂ ਦੀਆਂ ਜੜ੍ਹਾਂ ਦੇ ਵਿੱਚ ਪਾਓ। ਇਸ ਤੋਂ ਇਲਾਵਾ ਇਸਨੂੰ ਡਰਿਪ ਵਿਧੀ ਨਾਲ ਵੀ ਪੌਦਿਆਂ ਨੂੰ ਦੇ ਸਕਦੇ ਹੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ