ਪਸ਼ੂਆਂ ਵਿੱਚ ਮੈੱਸਟਾਈਟਸ ਦੀ ਜਾਂਚ ਕਰਨ ਦਾ ਸਭ ਤੋਂ ਆਸਾਨ ਤਰੀਕਾ

ਪਸ਼ੂਆਂ ਵਿੱਚ ਹੋਣ ਵਾਲੀਆਂ ਥਣਾਂ ਦੀਆਂ ਬਿਮਾਰੀਆਂ(ਮੈਸਟਾਈਟਸ) ਅੱਜਕਲ ਹਰ ਕਿਸਾਨ ਦੀ ਵੱਡੀ ਸਮੱਸਿਆ ਹੈ ਜਿਸ ਕਾਰਨ ਛੇਤੀ ਇਲਾਜ ਨਾ ਹੋਣ ਕਰਕੇ ਕਿਸਾਨ ਨੂੰ ਵੱਡਾ ਨੁਕਸਾਨ ਜਰਨਾ ਪੈਂਦਾ ਹੈ, ਕਿਉਂਕਿ ਪਸ਼ੂਆਂ ਦਾ ਮੁੱਲ ਦੁੱਧ ਨਾਲ ਹੀ ਪੈਣਾ ਹੈ। ਇਸ ਬਿਮਾਰੀ ਦੀ ਕੋਈ ਵੈਕਸੀਨੇਸ਼ਨ ਵੀ ਕਾਮਯਾਬ ਨਹੀਂ ਹੋਈ। ਭਾਰਤ ਵਿੱਚ ਹਰ ਸਾਲ ਲਗਭਗ ਕਈ ਕਰੋੜ ਰੁਪਏ ਦਾ ਆਰਥਿਕ ਨੁਕਸਾਨ ਮੈਸਟਾਈਟਸ ਕਾਰਨ ਹੋ ਜਾਂਦਾ ਹੈ।

ਆਓ ਸਮਝੀਏ ਕੀ ਹੈ ਮੈਸਟਾਈਟਸ
ਆਮ ਤੌਰ ‘ਤੇ ਮੈਸਟਾਈਟਸ ਦੋ ਤਰ੍ਹਾਂ ਦੀ ਹੁੰਦੀ ਹੈ ਕਲੀਨੀਕਲ ਤੇ ਸਬ-ਕਲੀਨੀਕਲ। ਕਲੀਨੀਕਲ ਮੈਸਟਾਈਟਸ ਦਾ ਤਾਂ ਆਮ ਪਸ਼ੂ-ਪਾਲਕ ਨੂੰ ਪਤਾ ਲੱਗ ਜਾਂਦਾ ਹੈ, ਦੁੱਧ ਵਿੱਚ ਛਿੱਦੀਆਂ, ਥਣਾਂ ‘ਤੇ ਸੋਜ, ਜ਼ਖਮ ਆਦਿ ਤੋਂ। ਪਰ ਸਬ-ਕਲੀਨੀਕਲ ਮੈਸਟਾਈਟਸ ਵਿੱਚ ਸਮੱਸਿਆ ਦੀ ਸ਼ੁਰੂਆਤ ਦਾ ਹਵਾਨੇ ਨੂੰ ਦੇਖ ਕੇ ਪਤਾ ਨਹੀਂ ਲੱਗਦਾ, ਕਿੳੇੁਂਕਿ ਉਹ ਸਿਰਫ ਸ਼ੁਰੂਆਤ ਹੁੰਦੀ ਹੈ ਅਤੇ ਇਸ ਸਟੇਜ ‘ਤੇ ਹੀ ਮੈਸਟਾਈਟਸ ਨੂੰ ਰੋਕਿਆ ਜਾ ਸਕਦਾ ਹੈ। ਪਰ ਇਸ ਨੂੰ ਤਾਂ ਹੀ ਰੋਕਿਆ ਜਾ ਸਕਦਾ ਹੈ ਜੇਕਰ ਇਸ ਦੀ ਪਹਿਚਾਣ ਹੋਵੇ।

ਕਿਸ ਤਰ੍ਹਾਂ ਘਰ ਵਿੱਚ ਕੀਤੀ ਜਾਵੇ ਪਹਿਚਾਣ?

  • ਇਸ ਦੀ ਪਹਿਚਾਣ ਲਈ ਵੈਸੇ ਕਈ ਤਰ੍ਹਾਂ ਦੇ ਟੈੱਸਟ ਹਨ ਪਰ ਸਭ ਤੋਂ ਸੌਖਾ ਟੈੱਸਟ ਹੈ SFMT ਟੈਸਟ। ਇਸ ਟੈਸਟ ਲਈ ਤੁਹਾਨੂੰ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਧੋਣ ਵਾਲੇ ਸਰਫ ਐਕਸਲ ਪਾਊਡਰ 3 ਗ੍ਰਾਮ ਨੂੰ 100 ਮਿ.ਲੀ. ਪਾਣੀ ਵਿੱਚ ਘੋਲ ਲਓ। ਹੁਣ ਪਸ਼ੂ ਦੇ ਚਾਰੇ ਥਣਾਂ ਵਿੱਚੋਂ 3-3 ਗ੍ਰਾਮ ਦੁੱਧ ਕੱਢ ਕੇ ਅਲੱਗ-ਅਲੱਗ ਕੌਲੀਆਂ ਵਿੱਚ ਪਾ ਲਓ। 4 ਤੋਂ 5 ਮਿਲੀਲੀਟਰ ਦੁੱਧ ਵਿੱਚ ਬਰਾਬਰ ਮਾਤਰਾ ਵਿੱਚ ਪਾਣੀ ਅਤੇ ਸਰਫ ਵਾਲਾ ਥੋੜਾ-ਥੋੜਾ ਘੋਲ ਪਾ ਦਿਓ ਅਤੇ ਇਸ ਨੂੰ ਹਿਲਾਓ। ਹਿਲਾਉਣ ਤੋਂ ਬਾਅਦ ਚੈੱਕ ਕਰੋ ਕਿ ਕਿਸ ਕੌਲੀ ਵਿੱਚ ਜੈਲੀ ਬਣ ਗਈ ਅਤੇ ਫਿਰ ਨਾਲ ਦੀ ਨਾਲ ਠੀਕ ਹੋ ਗਈ ਤਾਂ ਫਿਰ ਸਬ-ਕਲੀਨੀਕਲ(ਸ਼ੁਰੂਆਤੀ) ਮੈਸਟਾਈਟਸ ਹੈ ਮਤਲਬ ਅਜੇ ਸ਼ੁਰੂਆਤ ਹੈ ਤੇ ਨਾਲ ਦੀ ਨਾਲ 50-100 ਗ੍ਰਾਮ ਮਿੱਠਾ ਸੋਡਾ ਪਸ਼ੂ ਨੂੰ ਲਗਾਤਾਰ ਦਿਓ ਅਤੇ ਡਾਕਟਰ ਦੀ ਸਲਾਹ ਵੀ ਲਵੋ। ਜੇਕਰ ਇਹ ਘੋਲ ਬਿਲਕੁੱਲ ਸਾਫ ਰਿਹਾ ਕੋਈ ਜੈਲੀ ਜਾਂ ਜਾਲੇ ਨਹੀਂ ਬਣੇ ਤਾਂ ਥਣ ਬਿਲਕੁਲ ਠੀਕ ਹਨ ਕੋਈ ਬਿਮਾਰੀ ਨਹੀਂ ਹੈ। ਜੇਕਰ ਜਾਲ਼ੇ ਜਾਂ ਜੈਲੀ ਜ਼ਿਆਦਾ ਬਣੀ ਹੈ ਅਤੇ ਕੁੱਝ ਸਕਿੰਟਾਂ ਬਾਅਦ ਖਤਮ ਵੀ ਨਾ ਹੋਵੇ ਤਾਂ ਬੇਸ਼ੱਕ ਕਲੀਨੀਕਲ ਮੈਸਟਾਈਟਸ ਦੀ ਸਮੱਸਿਆ ਹੈ। ਇਸ ਅਨੁਸਾਰ ਡਾਕਟਰ ਤੋਂ ਟੀਕੇ ਜਾਂ ਹੋਰ ਇਲਾਜ ਕਰਵਾਓ। ਇਸ ਤਰ੍ਹਾਂ ਬੈਠੇ ਅਸਾਨ ਜਿਹੇ ਟੈੱਸਟ ਨਾਲ ਤੁਸੀਂ ਵੱਡਾ ਨੁਕਸਾਨ ਹੋਣ ਤੋਂ ਬਚਾਅ ਕਰ ਸਕਦੇ ਹੋ।
  • ਇਸ ਦੀ ਪਹਿਚਾਣ ਲਈ ਵੈਸੇ ਕਈ ਤਰ੍ਹਾਂ ਦੇ ਟੈੱਸਟ ਹਨ ਪਰ ਸਭ ਤੋਂ ਸੌਖਾ ਟੈੱਸਟ ਹੈ SFMT ਟੈਸਟ। ਇਸ ਟੈਸਟ ਲਈ ਤੁਹਾਨੂੰ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਧੋਣ ਵਾਲੇ ਸਰਫ ਐਕਸਲ ਪਾਊਡਰ 3 ਗ੍ਰਾਮ ਨੂੰ 100 ਮਿ.ਲੀ. ਪਾਣੀ ਵਿੱਚ ਘੋਲ ਲਓ। ਹੁਣ ਪਸ਼ੂ ਦੇ ਚਾਰੇ ਥਣਾਂ ਵਿੱਚੋਂ 3-3 ਗ੍ਰਾਮ ਦੁੱਧ ਕੱਢ ਕੇ ਅਲੱਗ-ਅਲੱਗ ਕੌਲੀਆਂ ਵਿੱਚ ਪਾ ਲਓ।
  • ਇਸ ਦੁੱਧ ਵਿੱਚ ਪਾਣੀ ਅਤੇ ਸਰਫ ਵਾਲਾ ਥੋੜ੍ਹਾ-ਥੋੜ੍ਹਾ ਘੋਲ ਪਾ ਦਿਓ ਅਤੇ ਇਸ ਨੂੰ ਹਿਲਾਓ। ਹਿਲਾਉਣ ਤੋਂ ਬਾਅਦ ਚੈੱਕ ਕਰੋ ਕਿ ਕਿਸ ਕੌਲੀ ਵਿੱਚ ਜੈਲੀ ਬਣ ਗਈ ਅਤੇ ਫਿਰ ਨਾਲ ਦੀ ਨਾਲ ਠੀਕ ਹੋ ਗਈ ਤਾਂ ਫਿਰ ਸਬ-ਕਲੀਨੀਕਲ(ਸ਼ੁਰੂਆਤੀ) ਮੈਸਟਾਈਟਸ ਹੈ ਮਤਲਬ ਅਜੇ ਸ਼ੁਰੂਆਤ ਹੈ ਤੇ ਨਾਲ ਦੀ ਨਾਲ 50-100 ਗ੍ਰਾਮ ਮਿੱਠਾ ਸੋਡਾ ਪਸ਼ੂ ਨੂੰ ਲਗਾਤਾਰ ਦਿਓ ਅਤੇ ਡਾਕਟਰ ਦੀ ਸਲਾਹ ਵੀ ਲਵੋ। ਜੇਕਰ ਇਹ ਘੋਲ ਬਿਲਕੁੱਲ ਸਾਫ ਰਿਹਾ ਕੋਈ ਜੈਲੀ ਜਾਂ ਜਾਲੇ ਨਹੀਂ ਬਣੇ ਤਾਂ ਥਣ ਬਿਲਕੁਲ ਠੀਕ ਹਨ ਕੋਈ ਬਿਮਾਰੀ ਨਹੀਂ ਹੈ। ਜੇਕਰ ਜਾਲ਼ੇ ਜਾਂ ਜੈਲੀ ਜ਼ਿਆਦਾ ਬਣੀ ਹੈ ਅਤੇ ਕੁੱਝ ਸਕਿੰਟਾਂ ਬਾਅਦ ਖਤਮ ਵੀ ਨਾ ਹੋਵੇ ਤਾਂ ਬੇਸ਼ੱਕ ਕਲੀਨੀਕਲ ਮੈਸਟਾਈਟਸ ਦੀ ਸਮੱਸਿਆ ਹੈ। ਇਸ ਅਨੁਸਾਰ ਡਾਕਟਰ ਤੋਂ ਟੀਕੇ ਜਾਂ ਹੋਰ ਇਲਾਜ ਕਰਵਾਓ। ਇਸ ਤਰ੍ਹਾਂ ਬੈਠੇ ਅਸਾਨ ਜਿਹੇ ਟੈੱਸਟ ਨਾਲ ਤੁਸੀਂ ਵੱਡਾ ਨੁਕਸਾਨ ਹੋਣ ਤੋਂ ਬਚਾਅ ਕਰ ਸਕਦੇ ਹੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ