ਪ੍ਰੋਟੀਨ ਸਾਡੇ ਸਰੀਰ ਲਈ ਸਭ ਤੋਂ ਜ਼ਰੂਰੀ ਤੱਤ ਹੈ। ਇਹ ਸਾਡੇ ਸਰੀਰ ਵਿੱਚ ਕਈ ਪ੍ਰਕਾਰ ਦੇ ਕੰਮਾਂ ਦੇ ਲਈ ਮੁੱਖ ਭੂਮਿਕਾ ਨਿਭਾਉਂਦੇ ਹਨ। ਪਾਣੀ ਤੋਂ ਬਾਅਦ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਣ ਵਾਲਾ ਇਹ ਦੂਸਰਾ ਪੋਸ਼ਕ ਤੱਤ ਹੈ। ਚਮੜੀ, ਖੂਨ, ਮਾਸ ਪੇਸ਼ੀਆਂ ਅਤੇ ਹੱਡੀਆਂ ਦੇ ਵਿਕਾਸ ਲਈ ਪ੍ਰੋਟੀਨ ਬਹੁਤ ਜ਼ਰੂਰੀ ਹੁੰਦਾ ਹੈ। ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਅਜਿਹੇ ਭੋਜਨ ਪਦਾਰਥਾਂ ਬਾਰੇ ਜਿਹਨਾਂ ਵਿੱਚ ਪ੍ਰੋਟੀਨ ਬਹੁਤ ਭਰਿਆ ਹੋਇਆ ਹੈ।
ਮੂੰਗ ਦਾਲ- ਮੂੰਗ ਦੀ ਵਰਤੋ ਮੁੱਖ ਤੌਰ ‘ਤੇ ਦਾਲ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਇਸ ਵਿੱਚ ਪ੍ਰੋਟੀਨ, ਕਾਰਬੋਹਾਈਡ੍ਰੇਟ ਅਤੇ ਫਾਸਫੋਰਸ ਮੌਜੂਦ ਹੁੰਦੇ ਹਨ। 100 ਗ੍ਰਾਮ ਮੂੰਗ ਦੀ ਦਾਲ ਵਿੱਚ 25 ਗ੍ਰਾਮ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ। ਇਸ ਨੂੰ ਆਪਣੇ ਭੋਜਨ ਵਿੱਚ ਸ਼ਾਮਲ ਕਰਕੇ ਅਨੀਮੀਆ ਵਰਗੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਵਾਲਾਂ ਦੇ ਟੁੱਟਣ ਦੀ ਸਮੱਸਿਆ ਲਈ ਵੀ ਮੂੰਗ ਲਾਭਦਾਇਕ ਹੈ।
ਸੋਇਆਬੀਨ- ਸੋਇਆਬੀਨ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਦੁੱਧ, ਅੰਡੇ ਅਤੇ ਮਾਸ ਤੋਂ ਵੀ ਜ਼ਿਆਦਾ ਮਾਤਰਾ ਵਿੱਚ ਪ੍ਰੋਟੀਨ ਹੁੰਦੇ ਹਨ। ਇਸ ਦੇ ਸੇਵਨ ਨਾਲ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਸੋਇਆਬੀਨ ਦੁੱਧ ਹੱਡੀਆਂ ਲਈ ਬਹੁਤ ਹੀ ਲਾਭਦਾਇਕ ਹੈ ਅਤੇ ਚਮੜੀ ਲਈ ਵੀ ਫਾਇਦੇਮੰਦ ਹੁੰਦਾ ਹੈ। 100 ਗ੍ਰਾਮ ਸੋਇਆਬੀਨ ਵਿੱਚ 39 ਗ੍ਰਾਮ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ। ਜਿਹੜੇ ਲੋਕ ਸ਼ਾਕਾਹਾਰੀ ਹਨ ਉਹ ਸੋਇਆਬੀਨ ਦੇ ਸੇਵਨ ਨਾਲ ਆਪਣੇ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰ ਸਕਦੇ ਹਨ।
ਮੂੰਗਫਲੀ- ਮੂੰਗਫਲੀ ਸਾਡੇ ਸਰੀਰ ਨੂੰ ਮਜ਼ਬੂਤ ਬਣਾਉਣ ਵਿੱਚ ਬਹੁਤ ਲਾਭਦਾਇਕ ਹੈ ਅਤੇ ਨਾਲ ਹੀ ਪਾਚਨ ਕਿਰਿਆ ਨੂੰ ਵੀ ਬਿਹਤਰ ਬਣਾਉਂਦਾ ਹੈ। 100 ਗ੍ਰਾਮ ਮੂੰਗਫਲੀ ਵਿੱਚ 25 ਗ੍ਰਾਮ ਪ੍ਰੋਟੀਨ ਦੀ ਮਾਤਰਾ ਪਾਈ ਜਾਂਦੀ ਹੈ। ਇਹ ਪ੍ਰੋਟੀਨ, ਐਂਟੀਆੱਕਸੀਡੈਂਟ, ਖਣਿਜ ਅਤੇ ਵਿਟਾਮਿਨ ਨਾਲ ਭਰਪੂਰ ਹੁੰਦਾ ਹੈ।
ਤਿਲ- ਕੀ ਤੁਸੀਂ ਜਾਣਦੇ ਹੋ ਕਿ ਤਿਲ ਸਾਡੇ ਲਈ ਕਈ ਤਰਾਂ ਨਾਲ ਲਾਭਦਾਇਕ ਹੁੰਦਾ ਹੈ। ਤਿਲ ਵਿੱਚ ਮੋਨੋ ਸੈਚੂਰੇਟਿਡ ਫੈਟੀ ਐਸਿਡ ਪਾਇਆ ਜਾਂਦਾ ਹੈ, ਜਿਹੜਾ ਸਰੀਰ ਵਿੱਚ ਕਾੱਲੈਸਟ੍ਰੋਲ ਨੂੰ ਘੱਟ ਕਰਦਾ ਹੈ। ਇਸ ਵਿੱਚ ਡਾਈਟ ਪ੍ਰੋਟੀਨ ਅਤੇ ਅਮੀਨੋ ਐਸਿਡ ਹੁੰਦਾ ਹੈ, ਜਿਹੜਾ ਬੱਚਿਆ ਦੀਆਂ ਹੱਡੀਆਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੁੰਦਾ ਹੈ। 100 ਗ੍ਰਾਮ ਤਿਲ ਵਿੱਚ 26 ਗ੍ਰਾਮ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ। ਤਿਲ ਦਾ ਤੇਲ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਕਾਬੁਲੀ ਚਨੇ- ਕਾਬੁਲੀ ਚਨੇ ਰਾਤ ਨੂੰ ਭਿਓਂ ਕੇ ਬਣਾਏ ਜਾਂਦੇ ਹਨ। ਇਸ ਵਿੱਚ ਪ੍ਰੋਟੀਨ ਅਤੇ ਮੈਗਨੀਜ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਕਾਬੁਲੀ ਚਨੇ ਵਿੱਚ 28 ਪ੍ਰਤੀਸ਼ਤ ਫਾਸਫੋਰਸ ਅਤੇ ਆਇਰਨ ਹੁੰਦਾ ਹੈ, ਜੋ ਕਿਡਨੀ ਨੂੰ ਸਵੱਸਥ ਰੱਖਣ ਵਿੱਚ ਮਦਦ ਕਰਦਾ ਹੈ। ਕਾਬੁਲੀ ਚਨੇ ਕੋਲੈਸਟਰੋਲ ਨੂੰ ਵੀ ਘੱਟ ਕਰਨ ਵਿੱਚ ਫਾਇਦੇਮੰਦ ਹੈ। 100 ਗ੍ਰਾਮ ਕਾਬੁਲੀ ਚਨੇ ਵਿੱਚ 19 ਗ੍ਰਾਮ ਪ੍ਰੋਟੀਨ ਦੀ ਮਾਤਰਾ ਪਾਈ ਜਾਂਦੀ ਹੈ। ਇਸ ਨੂੰ ਅੰਕੁਰਿਤ ਅਨਾਜ ਦੇ ਰੂਪ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ।
ਪਨੀਰ- ਪਨੀਰ ਦਾ ਮਜਾ ਹੀ ਅਲੱਗ ਹੈ। ਇਹ ਸੁਆਦ ਅਤੇ ਸਿਹਤ ਦੋਨਾਂ ਲਈ ਬਿਹਤਰ ਹੈ। ਪਨੀਰ ਵਿੱਚ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਬੀ 2, ਬੀ 12 ਅਤੇ ਵਿਟਾਮਿਨ ਡੀ ਮੌਜੂਦ ਹੁੰਦੇ ਹਨ। ਇਹ ਦੰਦਾਂ ਦੀ ਸਮੱਸਿਆ, ਹੱਡੀਆਂ ਨੂੰ ਮਜ਼ਬੂਤ ਬਣਾਉਣ ਅਤੇ ਤਣਾਅ ਨੂੰ ਘੱਟ ਕਰਨ ਵਿੱਚ ਬਹੁਤ ਹੀ ਫਾਇਦੇਮੰਦ ਹੈ।
ਰਾਜਮਾ- ਭਾਰਤ ਵਿੱਚ ਰਾਜਮਾ ਇੱਕ ਖਾਸ ਵਿਅੰਜਨ ਦੇ ਰੂਪ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਰਾਜਮਾ ਖਾਣ ਦੇ ਕਈ ਲਾਭ ਵੀ ਹਨ। ਕਿਉਂਕਿ ਇਸ ਵਿੱਚ ਪ੍ਰੋਟੀਨ ਦੇ ਨਾਲ-ਨਾਲ ਮੈਗਨੀਸ਼ੀਅਮ, ਕਾਰਬੋਹਾਈਡ੍ਰੇਟ, ਫਾਸਫੋਰਸ ਅਤੇ ਆਇਰਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਹ ਦਿਮਾਗ ਨੂੰ ਚੁਸਤ ਬਣਾਉਂਦਾ ਹੈ ਅਤੇ ਵਾਲਾਂ ਦੇ ਟੁੱਟਣ ਦੀ ਸਮੱਸਿਆ ਤੋਂ ਵੀ ਬਚਾਉਂਦਾ ਹੈ। 100 ਗ੍ਰਾਮ ਰਾਜਮਾ ਵਿੱਚ 24 ਪ੍ਰੋਟੀਨ ਹੁੰਦਾ ਹੈ।
ਚਨੇ ਦੀ ਦਾਲ- ਚਨੇ ਦੀ ਦਾਲ ਵਿੱਚ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ, ਆਇਰਨ ਅਤੇ ਫਾਇਬਰ ਦੀ ਭਰਪੂਰ ਮਾਤਰਾ ਪਾਈ ਜਾਦੀ ਹੈ। ਇਸ ਨੂੰ ਬਣਾਉਣਾ ਵੀ ਬਹੁਤ ਸੌਖਾ ਹੈ। ਇਸ ਦਾ ਸੇਵਨ ਪਾਚਨ ਸ਼ਕਤੀ ਨੂੰ ਬਿਹਤਰ ਬਣਾਉਂਦਾ ਹੈ। 100 ਗ੍ਰਾਮ ਚਨੇ ਦੀ ਦਾਲ ਵਿੱਚ 25 ਗ੍ਰਾਮ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ