ਇਹ ਫਰਵਰੀ ਮਹੀਨੇ ਤੋਂ ਉੱਗਣਾ ਸ਼ੁਰੂ ਹੁੰਦਾ ਹੈ ਅਤੇ ਵਰਖਾ ਦੇ ਮੌਸਮ ਤੱਕ ਜੋਬਨ ਅਵਸਥਾ ਵਿੱਚ ਪਹੁੰਚ ਜਾਂਦਾ ਹੈ। ਸਰਦੀਆਂ ਵਿੱਚ ਇਸ ਦੇ ਪੌਦੇ ਸੁੱਕ ਜਾਂਦੇ ਹਨ।
ਸਿਹਤ ‘ਤੇ ਨੁਕਸਾਨ:
• ਚਮੜੀ ਰੋਗ
• ਅਲਰਜੀ
• ਸਾਹ ਰੋਗ
ਗਾਜਰ ਬੂਟੀ ਦੀ ਰੋਕਥਾਮ:
• ਇਸਨੂੰ ਬਾਰ-ਬਾਰ ਕੱਟ ਕੇ ਜਾਂ ਦਸਤਾਨੇ ਪਾ ਕੇ ਜੜ੍ਹੋਂ ਪੁੱਟ ਦਿਓ।
• ਫਰਵਰੀ ਦੇ ਦੂਜੇ ਪੰਦਰਵਾੜੇ ਵਿੱਚ ਨਦੀਨ ਉੱਗਣ ਤੋਂ ਪਹਿਲਾਂ ਹੀ 0.7 ਤੋਂ 1.0% ਐਟਰਾਕਾਫ 50 ਡਬਲਿਯੂ ਪੀ (ਐਟਰਾਜ਼ੀਨ) 700 ਗ੍ਰਾਮ ਤੋਂ 1 ਕਿਲੋ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ। ਐਟਰਾਕਾਫ ਦੀ ਸਪਰੇਅ 1 ਤੋਂ 2 ਪੱਤੇ ਨਿਕਲਣ ਤੋਂ ਬਾਅਦ ਵੀ ਕੀਤਾ ਜਾ ਸਕਦਾ ਹੈ।
• ਜੇਕਰ ਬੂਟੀ ਦੇ 3 ਤੋਂ 4 ਪੱਤੇ ਨਿਕਲਣ ਹੋਣ ਤਾਂ 0.7 ਤੋਂ 1.0% ਰਾਊਂਡ-ਅੱਪ/ਗੈਨਕੀ 41 ਐੱਸ ਐੱਲ (ਗਲਾਈਫੋਸੇਟ ) 700 ਮਿ.ਲੀ. ਤੋਂ 1 ਲੀਟਰ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ।
• 0.4% ਐਕਸਲ ਮੈਰਾ 71 ਐੱਸ ਸੀ (ਗਲਾਈਫੋਸੇਟ) 400 ਗ੍ਰਾਮ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ