ਕੀ ਹੈ ਬਾਇਓ ਗੈਸ
ਬਾਇਓ ਗੈਸ ਊਰਜਾ ਦਾ ਇੱਕ ਅਜਿਹਾ ਸਰੋਤ ਹੈ ਜਿਸਦੀ ਵਾਰ ਵਾਰ ਵਰਤੋਂ ਕੀਤੀ ਜਾ ਸਕਦੀ ਹੈ। ਇਸਦੀ ਵਰਤੋਂ ਖੇਤੀ ਅਤੇ ਘਰੇਲੂ ਕੰਮਾਂ ਲਈ ਕੀਤੀ ਜਾਂਦੀ ਹੈ। ਇਸਦਾ ਮੁੱਖ ਕਾਰਕ ਹਾਈਡ੍ਰੋ-ਕਾਰਬਨ ਹੈ ਜੋ ਬਲਣਯੋਗ ਹੁੰਦਾ ਹੈ ਅਤੇ ਇਸਨੂੰ ਬਾਲਣ ‘ਤੇ ਊਰਜਾ ਅਤੇ ਤਾਪ ਮਿਲਦਾ ਹੈ। ਬਾਇਓ ਗੈਸ ਦਾ ਉਤਪਾਦਨ ਇਕ ਜੈਵ- ਰਸਾਇਣ ਤਰੀਕੇ ਦੁਆਰਾ ਕੀਤਾ ਜਾਂਦਾ ਜਿਸ ਵਿੱਚ ਕੁਝ ਖਾਸ ਪ੍ਰਕਾਰ ਦੇ ਬੈਕਟੀਰੀਆ ਕਚਰੇ ਨੂੰ ਉਪਯੋਗੀ ਬਾਇਓਗੈਸ ਵਿੱਚ ਬਦਲ ਦਿੰਦੇ ਹਨ। ਇਸ ਗੈਸ ਨੂੰ ਬਾਇਓਗੈਸ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸਦਾ ਉਤਪਾਦਨ ਜੈਵਿਕ ਤਰੀਕੇ ਨਾਲ ਕੀਤਾ ਜਾਂਦਾ ਹੈ। ਇਸ ਦਾ ਮੁਖ ਅੰਸ਼ ਮੀਥੇਨ ਗੈਸ ਹੁੰਦੀ ਹੈ।
ਬਾਇਓਗੈਸ ਉਤਪਾਦਨ ਦਾ ਤਰੀਕਾ :-
ਬਾਇਓਗੈਸ ਬਣਾਉਣ ਦਾ ਤਰੀਕਾ ਉਲਟਾ ਹੁੰਦਾ ਹੈ ਇਸਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇਹਨਾਂ ਦੋ ਭਾਗਾਂ ਨੂੰ ਕ੍ਰਮਵਾਰ ਅਮਲ ਨਿਰਮਾਣ ਪੱਧਰ ਅਤੇ ਮੀਥੇਨ ਨਿਰਮਾਣ ਪੱਧਰ ਕਿਹਾ ਜਾਂਦਾ ਹੈ। ਪਹਿਲੇ ਪੱਧਰ ਤੇ ਗੋਬਰ ਵਿੱਚ ਮੌਜੂਦ ਅਮਲ ਨਿਰਮਾਣ ਕਰਨ ਵਾਲੇ ਬੈਕਟੀਰੀਆ ਦੇ ਸਮੂਹ ਦੁਆਰਾ ਬਾਇਓ ਡੀਗਰੇਬਲ ਕੰਪਲੈਕਸ ਕੰਪਾਉਂਡ ਨੂੰ ਕਿਰਿਆਸ਼ੀਲ ਕੀਤਾ ਜਾਂਦਾ ਹੈ।
ਬਾਇਓ ਗੈਸ ਉਤਪਾਦਨ ਦੇ ਲਈ ਜ਼ਰੂਰੀ ਕੱਚੇ ਪਦਾਰਥ :-
ਪਸ਼ੂਆਂ ਦੇ ਗੋਬਰ ਨੂੰ ਬਾਇਓਗੈਸ ਪਲਾਂਟ ਦੇ ਲਈ ਮੁਖ ਕੱਚਾ ਪਦਾਰਥ ਮੰਨਿਆ ਜਾਂਦਾ ਹੈ, ਪਰ ਇਸ ਤੋਂ ਇਲਾਵਾ ਮਲ, ਮੁਰਗੀਆਂ ਦੀਆਂ ਵਿੱਠਾਂ ਅਤੇ ਖੇਤੀਬਾੜੀ ਦੀ ਰਹਿੰਦ-ਖੂਹੰਦ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।
ਬਾਇਓ ਗੈਸ ਉਤਪਾਦਨ ਦੇ ਫਾਇਦੇ:-
1. ਇਸਦੇ ਨਾਲ ਪ੍ਰਦੂਸ਼ਣ ਤੋਂ ਬਚਾਅ ਹੁੰਦਾ ਹੈ ਕਿਉਂਕਿ ਇਹ ਵਾਤਾਵਰਨ ਨੂੰ ਕੋਈ ਨੁਕਸਾਨ ਨਹੀਂ ਕਰਦਾ।
2. ਇਸਦੇ ਉਤਪਾਦਨ ਦੇ ਲਈ ਜ਼ਰੂਰੀ ਕੱਚੇ ਪਦਾਰਥ ਪਿੰਡਾਂ ਵਿੱਚ ਭਰਪੂਰ ਮਾਤਰਾ ਵਿੱਚ ਮਿਲ ਜਾਂਦੇ ਹਨ ਜਿਸਦੇ ਲਈ ਕੋਈ ਖਰਚਾ ਵੀ ਨਹੀਂ ਕਰਨਾ ਪੈਂਦਾ।
3. ਇਸਦੇ ਨਾਲ ਸਿਰਫ਼ ਬਾਇਓਗੈਸ ਦਾ ਉਤਪਾਦਨ ਹੀ ਨਹੀਂ ਹੁੰਦਾ ਸਗੋਂ ਫ਼ਸਲਾਂ ਵਿੱਚ ਇਸਤੇਮਾਲ ਕਰਨ ਲਈ ਜੈਵਿਕ ਖਾਦ ਵੀ ਮਿਲਦੀ ਹੈ। ਜਿਸ ਨਾਲ ਫ਼ਸਲ ਦੇ ਉਤਪਾਦਨ ਵਿੱਚ ਵੀ ਵਾਧਾ ਹੁੰਦਾ ਹੈ।
4. ਪਿੰਡਾਂ ਚ ਜਿਹੜੇ ਛੋਟੇ ਘਰ ਹਨ ਜਿਥੇ ਲੱਕੜੀ ਅਤੇ ਗੋਹੇ ਦੀਆਂ ਪਾਥੀਆਂ ਨੂੰ ਅੱਗ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਇਸ ਨਾਲ ਧੂੰਏਂ ਦੀ ਸਮੱਸਿਆ ਹੁੰਦੀ ਹੈ, ਓਥੇ ਬਾਇਓਗੈਸ ਦਾ ਇਸਤੇਮਾਲ ਕਰਨ ਨਾਲ ਧੂੰਏਂ ਦੀ ਸਮੱਸਿਆ ਨਹੀਂ ਆਉਂਦੀ।
5. ਇਸਦੇ ਨਾਲ ਪ੍ਰਦੂਸ਼ਣ ‘ਤੇ ਵੀ ਨਿਯੰਤ੍ਰਣ ਹੁੰਦਾ ਹੈ, ਕਿਉਂਕਿ ਇਸਦੇ ਵਿੱਚ ਗੋਹਾ ਖੁੱਲ੍ਹੇ ਵਿੱਚ ਨਹੀਂ ਰੱਖਿਆ ਜਾਂਦਾ। ਜਿਸਦੇ ਕਾਰਨ ਮੱਛਰ ਅਤੇ ਜੀਵਾਣੂ ਨਹੀਂ ਪੈਦਾ ਹੁੰਦੇ।
6. ਬਾਇਓ ਗੈਸ ਦੇ ਨਾਲ ਲੱਕੜਾਂ ਦੀ ਵੀ ਬਚਤ ਹੁੰਦੀ ਹੈ ਜਿਸ ਨਾਲ ਦਰੱਖਤਾਂ ਨੂੰ ਕੱਟਣ ਦੀ ਲੋੜ ਨਹੀਂ ਪੈਂਦੀ ਅਤੇ ਦਰੱਖਤਾਂ ਦਾ ਵੀ ਬਚਾਅ ਹੁੰਦਾ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ