ਸ਼ੇਡ ਨੈੱਟ ਹਾਊਸ
• ਇਹ ਇੱਕ ਢਾਂਚਾ ਹੁੰਦਾ ਹੈ, ਜੋ ਐਗਰੋ ਨੈੱਟ ਜਾਂ ਹੋਰ ਕਿਸੇ ਬੁਣੇ ਹੋਏ ਫੈਬਰਿਕ ਦਾ ਬਣਿਆ ਹੁੰਦਾ ਹੈ ਅਤੇ ਇਸ ਵਿੱਚ ਲੋੜ ਮੁਤਾਬਕ ਧੁੱਪ, ਨਮੀ ਅਤੇ ਹਵਾ ਆਉਣ ਲਈ ਮੋਰੀਆਂ ਬਣੀਆਂ ਹੁੰਦੀਆਂ ਹਨ। ਇਹ ਪੌਦਿਆਂ ਦੇ ਵਧੀਆ ਵਿਕਾਸ ਲਈ ਉਚਿੱਤ ਤਾਪਮਾਨ ਬਣਾਈ ਰੱਖਣ ਵਿੱਚ ਸਹਾਈ ਹੁੰਦਾ ਹੈ। ਇਸਨੂੰ ਨੈੱਟ ਹਾਊਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
• ਇਸ ਦੀ ਵਰਤੋਂ ਫੁੱਲਾਂ, ਦਵਾਈਆਂ, ਝਾੜੀਆਂ, ਸਬਜ਼ੀਆਂ ਅਤੇ ਮਸਾਲਿਆਂ ਵਾਲੇ ਪੌਦਿਆਂ ਦੀ ਖੇਤੀ ਲਈ ਕੀਤੀ ਜਾਂਦੀ ਹੈ। ਇਹ ਕੀਟਾਂ ਦੇ ਹਮਲੇ ਨੂੰ ਰੋਕਣ ਲਈ ਵੀ ਵਰਤਿਆ ਜਾਂਦਾ ਹੈ।
• ਇਸ ਦੀ ਵਰਤੋਂ ਫ਼ਸਲ ਨੂੰ ਮੌਸਮੀ ਰੁਕਾਵਟਾਂ ਜਿਵੇਂ ਕਿ ਵਰਖਾ, ਗੜ੍ਹੇ, ਹਨੇਰੀ ਅਤੇ ਕੋਹਰੇ ਤੋਂ ਬਚਾਉਣ ਲਈ ਵੀ ਕੀਤੀ ਜਾਂਦੀ ਹੈ।
• ਮੌਸਮੀ ਰੁਕਾਵਟਾਂ ਮੁਤਾਬਕ ਸ਼ੇਡ ਨੈੱਟ ਹਾਊਸ ਦੀ ਵੈਧਤਾ 3-5 ਸਾਲ ਹੁੰਦੀ ਹੈ, ਜਦਕਿ ਬਾਂਸ ਦੇ ਢਾਂਚੇ ਨਾਲ ਬਣੇ ਨੈੱਟ ਹਾਊਸ ਦੀ ਵੈਧਤਾ 3 ਸਾਲ ਹੁੰਦੀ ਹੈ।
• ਇਸ ਸ਼ੇਡ ਹਾਊਸ ਦੀ ਯੂਨਿਟ ਦਾ ਮੁੱਲ 225 ਰੁਪਏ ਪ੍ਰਤੀ ਵਰਗ ਮੀਟਰ ਹੁੰਦਾ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ