ਜਿਵੇਂ ਕਿ ਤੁਸੀ ਜਾਣਦੇ ਹੀ ਹੋ ਕਿ ਗਰਮੀਆਂ ਦਾ ਮੌਸਮ ਆਉਣ ਵਾਲਾ ਹੈ ਗਰਮੀਆਂ ਦੇ ਮੌਸਮ ਵਿੱਚ ਦੁਧਾਰੂ ਪਸ਼ੂਆਂ ਦਾ ਖ਼ਾਸ ਧਿਆਨ ਰੱਖਣਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਦੁਧਾਰੂ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਕੀਤੇ ਜਾਣ ਵਾਲੇ ਕੰਮਾਂ ਦੇ ਬਾਰੇ।
1. ਵੱਧ ਤਾਪਮਾਨ ਕਾਰਨ ਪਸ਼ੂ ਖੁਰਾਕ ਖਾਣੀ ਘਟਾ ਦਿੰਦੇ ਹਨ। ਇਸ ਲਈ ਤੇਲ ਬੀਜ ਫਸਲਾਂ ਦੀ ਖਲ ਦੀ ਮਦਦ ਨਾਲ ਉਨ੍ਹਾਂ ਦੀ ਖੁਰਾਕ ਵਿੱਚ ਪ੍ਰੋਟੀਨ ਦੀ ਮਾਤਰਾ ਵਧਾ ਦਿਓ।
2. ਦੁਧਾਰੂ ਪਸ਼ੂਆਂ ਵਿੱਚ ਹੀਟ ਦੇ ਲੱਛਣ ਨਜ਼ਰ ਆਉਣ ‘ਤੇ 12-18 ਘੰਟਿਆਂ ਵਿੱਚ ਨਰ ਦੁਆਰਾ ਪ੍ਰਜਣਨ ਕਰਵਾਓ ਜਾਂ ਟੀਕਾ ਭਰਵਾਓ।
3. ਛੋਟੇ ਵੱਛੜੂਆਂ ਦਾ ਖਾਸ ਪ੍ਰਬੰਧ ਕਰੋ। ਜ਼ੇਰ ਪੈਣ ਦਾ ਇੰਤਜ਼ਾਰ ਕੀਤੇ ਬਿਨ੍ਹਾਂ ਬੱਚੇ ਨੂੰ ਜਨਮ ਦੇ 1-2 ਘੰਟਿਆਂ ਵਿਚਕਾਰ ਗਾਂ/ਮੱਝ ਦਾ ਗਾੜਾ ਦੁੱਧ ਪਿਲਾਓ।
4. ਚਿੱਚੜਾਂ ਤੋਂ ਚਾਰੇ ਅਤੇ ਪਸ਼ੂਆਂ ਦੇ ਰਹਿਣ ਦੀ ਜਗ੍ਹਾ ਦੇ ਬਚਾਅ ਲਈ 5% ਮੈਲਾਥਿਆਨ ਦਾ ਛਿੜਕਾਅ ਕਰਦੇ ਰਹੋ। ਚਿੱਚੜਾਂ ਤੋਂ ਪਸ਼ੂਆਂ ਦੇ ਬਚਾਅ ਲਈ ਬਿਊਟੌਕਸ ਤਰਲ 2 ਮਿਲੀਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ 10 ਦਿਨਾਂ ਦੇ ਫਾਸਲੇ ‘ਤੇ ਕਰਦੇ ਰਹੋ।
5. ਮੂੰਹ-ਖੁਰ ਦੀ ਬਿਮਾਰੀ ਤੋਂ ਬਚਾਅ ਲਈ 6-6 ਮਹੀਨੇ ਬਾਅਦ ਟੀਕਾਕਰਣ ਕਰਵਾਓ ਅਤੇ ਇਸਦਾ ਰਿਕਾਰਡ ਵੀ ਰੱਖੋ।
6. ਦੁਧਾਰੂ ਪਸ਼ੂਆਂ ਨੂੰ ਜ਼ਿਆਦਾ ਮਾਤਰਾ ਵਿੱਚ ਕਣਕ ਜਾਂ ਅਨਾਜ ਨਾ ਦਿਓ, ਕਿਉਂਕਿ ਇਹ ਜਾਨਲੇਵਾ ਹੋ ਸਕਦਾ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ