mirch crop

ਕਿਵੇਂ ਬਚਾਈਏ ਮਿਰਚ ਦੀ ਫ਼ਸਲ ਨੂੰ ਟਾਹਣੀਆਂ ਦੇ ਸੋਕੇ ਅਤੇ ਫਲਾਂ ਦੇ ਗਾਲੇ ਤੋਂ

ਇਹ ਇੱਕ ਉੱਲੀ ਰੋਗ ਹੈ ਜੋ ਗਰਮ ਅਤੇ ਨਮੀ ਵਾਲੇ ਮੌਸਮ ਦੇ ਚੱਲਦਿਆਂ ਮਿਰਚਾਂ ‘ਤੇ ਹਮਲਾ ਕਰਦਾ ਹੈ।

ਲੱਛਣ:

ਇਸਦੇ ਹਮਲੇ ਨਾਲ ਪੌਦੇ ਦੀਆਂ ਟਹਿਣੀਆਂ ਉੱਪਰੋਂ ਸੁੱਕ ਜਾਂਦੀਆਂ ਹਨ ਅਤੇ ਇਨ੍ਹਾਂ ‘ਤੇ ਕਾਲੇ ਛੋਟੇ ਧੱਬੇ ਦਿਖਾਈ ਦਿੰਦੇ ਹਨ।

ਵਰਤਮਾਨ ਮੌਸਮ ਇਸ ਬਿਮਾਰੀ ਲਈ ਅਨੁਕੂਲ ਹੈ।

ਰੋਕਥਾਮ:

ਇਸ ਬਿਮਾਰੀ ਤੋਂ ਬਚਣ ਲਈ 250 ਮਿ.ਲੀ. ਫੋਲੀਕਰ ਜਾਂ 750 ਗ੍ਰਾਮ ਇੰਡੋਫਿਲ ਐੱਮ-45 ਜਾਂ ਬਲਾਈਟੋਕਸ ਨੂੰ 250 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਅਤੇ ਬਾਅਦ ਵਿੱਚ 10 ਦਿਨਾਂ ਦੇ ਅੰਤਰਾਲ ‘ਤੇ ਦੋਬਾਰਾ ਸਪਰੇਅ ਕਰੋ।

ਜੇਕਰ ਫੋਲੀਕਰ ਦੀ ਸਪਰੇਅ ਕੀਤੀ ਹੋਵੇ ਤਾਂ ਮਿਰਚ ਦੀ ਤੁੜਾਈ 4 ਦਿਨ ਬਾਅਦ ਕਰੋ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ