• ਇਸ ਮਹੀਨੇ ਵਿੱਚ ਗਰਮੀ ਵੱਧ ਜਾਂਦੀ ਹੈ ਅਤੇ ਕੁੱਝ ਇਲਾਕਿਆਂ ਵਿੱਚ ਜ਼ੋਰਦਾਰ ਮੀਂਹ ਦੇ ਨਾਲ-ਨਾਲ ਧੂੜ-ਮਿੱਟੀ ਵਾਲੀ ਤੇਜ਼ ਹਨੇਰੀ ਵੀ ਵੇਖਣ ਨੂੰ ਮਿਲਦੀ ਹੈ।
• ਇਸ ਮਹੀਨੇ ਵਿੱਚ ਪਸ਼ੂਆਂ ਨੂੰ ਗਰਮੀ ਨਾਲ ਸੰਬੰਧਿਤ ਬਿਮਾਰੀਆਂ ਪ੍ਰਭਾਵਿਤ ਕਰਦੀਆਂ ਹਨ, ਜਿਵੇਂ ਕਿ ਬੁਖਾਰ, ਡੀਹਾਈਡ੍ਰੇਸ਼ਨ, ਸਰੀਰ ਵਿੱਚ ਲੂਣਾਂ ਦੀ ਮਾਤਰਾ ਘੱਟ ਜਾਣਾ, ਭੁੱਖ ਵਿੱਚ ਕਮੀ ਅਤੇ ਪੈਦਾਵਾਰ ਦਾ ਘੱਟ ਜਾਣਾ ਆਦਿ।
• ਪਸ਼ੂਆਂ ਨੂੰ ਗਰਮੀ ਅਤੇ ਦੁਪਹਿਰ ਵੇਲੇ ਚੱਲਣ ਵਾਲੀ ਗਰਮ ਹਵਾ ਜਾਂ ਲੂ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ।
• ਚਾਰਾ ਸਟੋਰ ਕਰਨ ਜਾਂ ਖਰੀਦਣ ਸਮੇਂ ਉਚਿੱਤ ਯਤਨ ਕਰੋ ਤਾਂ ਜੋ ਚਾਰੇ ਦੀ ਕਮੀ ਨਾ ਆਵੇ।
• ਖੁਰਾਕ ਵਿੱਚ ਲੂਣ ਅਤੇ ਪਾਣੀ ਚੰਗੀ ਮਾਤਰਾ ਵਿੱਚ ਮਿਲਾਓ, ਤਾਂ ਜੋ ਪਸ਼ੂਆਂ ਦੇ ਸਰੀਰ ਵਿੱਚ ਲੂਣਾਂ ਦੀ ਕਮੀ ਨਾ ਆਵੇ।
• ਮੌਸਮ ਅਨੁਸਾਰ ਫੀਡ ਦੀ ਸਮੱਗਰੀ ਬਦਲਣੀ ਚਾਹੀਦੀ ਹੈ। ਇਸ ਮਹੀਨੇ ਫੀਡ ਵਿੱਚ ਕਣਕ ਦੇ ਚੂਰੇ ਅਤੇ ਜਵਾਰ ਦੀ ਮਾਤਰਾ ਵਧਾ ਦਿਓ।
• ਡੇਅਰੀ ਵਾਲੇ ਪਸ਼ੂਆਂ ਨੂੰ ਸੰਤੁਲਿਤ ਖੁਰਾਕ ਦਿਓ ਤਾਂ ਜੋ ਉਹ ਚੰਗੀ ਮਾਤਰਾ ਵਿੱਚ ਦੁੱਧ ਦਿੰਦੇ ਰਹਿਣ।
• ਪਸ਼ੂਆਂ ਦੀ ਡੀਵਾਰਮਿੰਗ ਜ਼ਰੂਰ ਕਰਵਾਓ।
• ਇਸ ਮਹੀਨੇ ਮੱਕੀ, ਸਦਾਬਹਾਰ ਘਾਹ ਅਤੇ ਹੋਰ ਚਾਰੇ ਵਾਲੀਆਂ ਪ੍ਰਜਾਤੀਆਂ ਦੀ ਕਟਾਈ ਕਰ ਲੈਣੀ ਚਾਹੀਦੀ ਹੈ।
• ਇਸ ਮਹੀਨੇ ਵਿੱਚ ਭੇਡਾਂ ਦੀ ਉੱਨ ਉਤਾਰ ਲੈਣੀ ਚਾਹੀਦੀ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ