growing heifers

ਕੀ ਤੁਸੀ ਜਾਣਦੇ ਹੋ ਡੇਅਰੀ ਦੇ ਧੰਦੇ ਵਿੱਚ ਕੱਟੜੂ/ ਵੱਛੜੂ ਦੀ ਮਹੱਤਤਾ ਦੇ ਉਹਨਾਂ ਦੀ ਵੀਨਿੰਗ ਦੀ ਪ੍ਰਕਿਰਿਆ ਬਾਰੇ?

ਅਸਲ ਵਿੱਚ ਸਫ਼ਲ ਡੇਅਰੀ ਦਾ ਕੰਮ ਕੱਟੜੂਆਂ/ਵੱਛੜੂਆਂ ਤੋਂ ਹੀ ਸ਼ੁਰੂ ਹੁੰਦਾ ਹੈ । ਪਹਿਲੇ ਛੇ ਮਹੀਨਿਆਂ ਤੱਕ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਵਿਸ਼ੇਸ਼ ਤੌਰ ‘ਤੇ ਨਵਜਾਤ ਬੱਚੇ ਦੇ ਪਹਿਲੇ 15-20 ਦਿਨ ਵਧੇਰੇ ਖਤਰੇ ਵਾਲੇ ਹੁੰਦੇ ਹਨ ਕਿਉਂਕਿ 20-30 % ਬੱਚੇ ਇਸ ਅਰਸੇ ਵਿੱਚ ਜ਼ਿਆਦਾ ਬਿਮਾਰ ਹੁੰਦੇ ਹਨ। ਬਾਕੀ ਹੁਣ ਸਰਦੀਆਂ ਦੀ ਸ਼ੁਰੂਆਤ ਹੋ ਰਹੀ ਹੈ ਇਸ ਲਈ ਹੁਣ ਇਹ ਜ਼ਿਆਦਾ ਧਿਆਨ ਰੱਖਣ ਵਾਲਾ ਮੌਸਮ ਹੈ। ਅੱਜ ਤੁਹਾਡੇ ਨਾਲ ਕੱਟੜੂ/ਵੱਛੜੂ ਦੀ ਵੀਨਿੰਗ (Weaning) ਬਾਰੇ ਜਾਣਕਾਰੀ ਸ਼ੇਅਰ ਕਰ ਰਹੇ ਹਾਂ ।

ਕੀ ਹੁੰਦੀ ਹੈ ਕੱਟੜੂ/ ਵੱਛੜੂ ਦੀ ਵੀਨਿੰਗ (Weaning)?

ਗਾਵਾਂ ਦੇ ਵੱਛੇ/ਵੱਛੀਆਂ ਜਾਂ ਮੱਝਾਂ ਦੇ ਕੱਟੇ/ਕੱਟੀਆਂ ਨੂੰ ਦੁੱਧੋ ਛੁਡਾ ਕੇ ਵੱਖਰਾ ਰੱਖਣ ਦੀ ਕਿਰਿਆ ਨੂੰ ਵੀਨਿੰਗ (Weaning) ਆਖਦੇ ਹਨ। ਇਸ ਦੇ ਲਾਭ ਬਹੁਤ ਸਾਰੇ ਹਨ, ਜਿਵੇਂ ਕਿ :

ਇਸ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਗਾਂ ਜਾਂ ਮੱਝ ਕਿੰਨਾ ਦੁੱਧ ਦਿੰਦੀ ਹੈ।

ਬੱਚੇ ਨੂੰ ਉਸ ਦੇ ਭਾਰ ਅਤੇ ਉਮਰ ਮੁਤਾਬਿਕ ਦੁੱਧ ਦੀ ਲੋੜੀਂਦੀ ਮਾਤਰਾ ਪਿਆਈ ਜਾ ਸਕਦੀ ਹੈ, ਨਹੀਂ ਤਾਂ ਆਮ ਤੌਰ ਤੇ ਕੱਟੜੂ/ਵੱਛੜੂ ਖੁੱਲ ਕੇ ਲੋੜ ਤੋਂ ਜ਼ਿਆਦਾ ਦੁੱਧ ਪੀ ਜਾਂਦੇ ਹਨ ਜਿਸ ਨਾਲ ਉਹਨਾਂ ਨੂੰ ਮੋਕ ਲੱਗ ਜਾਂਦੀ ਹੈ।

ਜੇਕਰ ਕੱਟੜੂ/ਵੱਛੜੂ ਮਰ ਵੀ ਜਾਵੇ ਤਾਂ ਵੀ ਪਸ਼ੂਆਂ ਨੂੰ ਚੋਣ ਵਿੱਚ ਕੋਈ ਦਿੱਕਤ ਨਹੀ ਆਉਂਦੀ।

ਵੱਛੇ/ਵੱਛੀ ਨੂੰ ਛੋਟੀ ਉਮਰ ਵਿੱਚ ਵੀ ਵੇਚਿਆ ਜਾ ਸਕਦਾ ਹੈ।

ਇਸ ਢੰਗ ਨਾਲ ਕੱਟੜੂਆਂ/ਵੱਛੜੂਆਂ ਨੂੰ ਸਸਤੇ ਤਰੀਕੇ ਨਾਲ ਪਾਲਿਆ ਜਾ ਸਕਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ