AI in animals

ਕੀ ਤੁਹਾਡਾ ਵੈਟਨਰੀ ਡਾਕਟਰ ਪਸ਼ੂਆਂ ਦੇ AI (ਟੀਕਾ ਭਰਨ) ਕਰਨ ਸਮੇਂ ਇਹਨਾਂ ਗੱਲਾਂ ਦਾ ਰੱਖਦਾ ਹੈ ਧਿਆਨ?

ਪਸ਼ੂਆਂ ਦੇ ਟੀਕਾ ਭਰਾਉਣ ਵੇਲੇ ਖੁਦ ਪਸ਼ੂ ਪਾਲਕਾਂ ਨੂੰ AI ਦੇ ਬਾਰੇ ਵੀ ਥੋੜ੍ਹੀ ਬਹੁਤ ਜਾਣਕਾਰੀ ਹੋਣੀ ਚਾਹੀਦਾ ਹੈ । ਆਮ ਤੌਰ ‘ਤੇ ਵੈਟਨਰੀ ਡਾਕਟਰ ਆਉਂਦਾ ਹੈ, ਟੀਕਾ ਭਰ ਕੇ ਚਲਾ ਜਾਂਦਾ ਹੈ ਤੇ ਨਾ ਹੀ ਪਸ਼ੂ ਪਾਲਕ ਖੁਦ ਕੁੱਝ ਡਾਕਟਰ ਨੂੰ ਪੁੱਛਦੇ ਹਨ ਤੇ ਨਾ ਹੀ ਡਾਕਟਰ ਖੁਦ ਕੁੱਝ ਦੱਸਦਾ ਹੈ। ਇਸ ਲਈ ਪਹਿਲੀ ਗੱਲ ਤਾਂ ਇਹ ਹੈ ਕਿ ਵੈਟਨਰੀ ਡਾਕਟਰ ਤੋਂ ਟੀਕਾ ਭਰਾਉਣ ਵੇਲੇ ਸੀਮਨ ਬਾਰੇ ਪੁੱਛਣ ਕਿ ਕਿਸ ਦਾ ਸੀਮਨ ਹੈ , ਜਿਸ ਪਸ਼ੂ ਦਾ ਸੀਮਨ ਹੈ ਉਸ ਦਾ ਰਿਕਾਰਡ ਤੇ ਮਾਂ-ਪਿਉ ਕੌਣ ਹਨ । ਬਾਕੀ ਹਮੇਸ਼ਾ ਮਾਹਿਰ ਡਾਕਟਰ ਤੋਂ ਹੀ AI ਕਰਵਾਓ ਕਿਉਂਕਿ ਇਹ ਬਹੁਤ ਧਿਆਨ ਨਾਲ ਕਰਨ ਵਾਲਾ ਕੰਮ ਹੈ । ਬਾਕੀ ਇਸ ਸਬੰਧੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ।

• ਟੀਕਾ ਲਗਾਉਣ ਸਮੇਂ ਪਸ਼ੂ ਸਿਲੰਡਰ ਕੋਲ ਜਾਂ ਟੀਕਾ ਭਰਿਆ ਸਿਲੰਡਰ ਪਸ਼ੂ ਕੋਲ ਹੋਣਾ ਚਾਹੀਦਾ ਹੈ।

• ਸਿਲੰਡਰ ਦਾ ਢੱਕਣ ਖੋਲਣ ਸਮੇਂ ਉਸ ਵਿੱਚੋ ਧੂੰਆ ( ਨਾਈਟ੍ਰੋਜਨ ਤੇ ਪਾਣੀ ਦੇ ਬੱਦਲ ) ਨਿੱਕਲਣਾ ਚਾਹੀਦਾ ਹੈ ।

• ਗੌਬਲਟ ਵਿੱਚੋਂ ਵੀਰਜ ਦਾ ਟੀਕਾ ਨਚਕੂੰਡੀ ਨਾਲ ਕੱਢਣਾ ਚਾਹੀਦਾ ਹੈ।

• ਟੀਕਾ ਸਿਲੰਡਰ ਵਿੱਚੋਂ ਕੱਢਣ ਉਪਰੰਤ ਉਸ ਨੂੰ 37° ਤਾਪਮਾਨ ‘ਤੇ ਪਿਘਲਾਉਣਾ ਜ਼ਰੂਰੀ ਹੈ।

• ਪਿਘਲਾਉਣ ਤੋਂ ਬਾਅਦ ਟੀਕੇ ਨੂੰ ਕਾਗਜ਼ ਦੇ ਤੌਲੀਏ (paper napkin) ਨਾਲ ਸਕਾਉਣਾ ਚਾਹੀਦਾ ਹੈ।

• ਟੀਕੇ ਦੀ ਦੂਹਰੀ ਸੀਲ ਵਾਲਾ ਪਾਸਾ ਟੀਕਾ ਲਗਾਉਣ ਵਾਲੀ ਗੰਨ (AI Gun) ਵਿੱਚ ਪਹਿਲਾਂ ਪਾਉਣਾ ਚਾਹੀਦਾ ਹੈ ਅਤੇ ਫਿਰ ਇਸ ਨੂੰ ਕੀਟਾਣੂ ਰਹਿਤ ਪਲਾਸਟਿਕ ਦੀ ਮਿਆਨ ਚੜ੍ਹਾਈ ਜਾਂਦੀ ਹੈ।

• ਇਹ ਮਿਆਨ ਗੰਨ ਉੱਪਰ ਪੂਰੀ ਫਿੱਟ ਹੋਣੀ ਚਾਹੀਦੀ ਹੈ।

• ਇਸ ਤਰ੍ਹਾਂ ਟੀਕਾ ਲਗਾਉਣ ਵਾਲੀ ਗੰਂਨ ਪੂਰੀ ਤਰਾਂ ਤਿਆਰ ਹੋ ਜਾਂਦੀ ਹੈ। ਇਹ ਸਾਰਾ ਕੁੱਝ ਸੂਰਜ ਦੀ ਧੁੱਪ ਤੋਂ ਉਹਲੇ ਕਰਨਾ ਚਾਹੀਦਾ ਹੈ। ਗੰਨ ਤਿਆਰ ਹੋਣ ਤੋਂ ਬਾਅਦ ਵੀ ਇਸ ਨੂੰ ਛਾਂ ਵਿੱਚ ਰੱਖਣਾ ਹੁੰਦਾ ਹੈ।

• ਟੀਕਾ ਲਗਾਉਣ ਸਮੇਂ ਲਵੇਰੀ ਨੂੰ ਪੂਰੀ ਤਰ੍ਹਾਂ ਕਾਬੂ ਕਰਨਾ ਚਾਹੀਦਾ ਹੈ । ਗੁੱਦੇ ਵਿੱਚੋਂ ਗੋਹਾ ਕੱਢਣ ਉਪਰੰਤ ਸੂਅ ਨੂੰ ਕੱਪੜੇ ਨਾਲ ਸਾਫ਼ ਕਰਨਾ ਚਾਹੀਦਾ ਹੈ।

ਸੋਰਸ- ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ, ਲੁਧਿਆਣਾ

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ