ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਲੋਕਾਂ ਦਾ ਤਣਾਅ ਵਿੱਚ ਹੋਣਾ ਆਮ ਗੱਲ ਹੈ। ਅੱਜ ਅਸੀਂ ਤੁਹਾਨੂੰ ਇਸ ਤਣਾਅ ਤੋਂ ਛੁਟਕਾਰਾ ਪਾਉਣ ਲਈ ਇੱਕ ਅਜਿਹਾ ਉਪਾਅ ਦੱਸਣ ਜਾ ਰਹੇ ਹਾਂ, ਜਿਸਦੀ ਮਦਦ ਨਾਲ ਤੁਸੀਂ ਤਣਾਅ-ਮੁਕਤ ਜ਼ਿੰਦਗੀ ਜੀ ਸਕਦੇ ਹੋ।
ਕੈਮੋਮਾਈਲ ਫੁੱਲਾਂ ਦੀ ਵਰਤੋਂ ਨਾਲ ਥਕਾਵਟ ਅਤੇ ਤਣਾਅ ਦੋਨਾਂ ਤੋਂ ਹੀ ਛੁਟਕਾਰਾ ਮਿਲ ਜਾਂਦਾ ਹੈ। ਆਓ ਜਾਣਦੇ ਹਾਂ ਕਿ ਇਸਦੀ ਵਰਤੋਂ ਕਿਵੇਂ ਕਰੀਏ:
ਕੈਮੋਮਾਈਲ ਫੁੱਲ ਨੂੰ ਆਮ ਭਾਸ਼ਾ ਵਿੱਚ ‘ਬਬੂਨ’ ਵੀ ਕਿਹਾ ਜਾਂਦਾ ਹੈ। ਇਸਦੀ ਚਾਹ ਦਾ ਨਿਯਮਿਤ ਸੇਵਨ ਕਰਨ ਨਾਲ ਤਣਾਅ ਤੋਂ ਰਾਹਤ ਮਿਲਦੀ ਹੈ।
• ਕੈਮੋਮਾਈਲ ਚਾਹ ਬਣਾਉਣ ਲਈ ਸਭ ਤੋਂ ਪਹਿਲਾਂ ਇਸਦੇ ਫੁੱਲਾਂ ਨੂੰ ਸੁਕਾ ਕੇ ਇਸਦਾ ਪਾਊਡਰ ਬਣਾ ਲਓ।
• ਇਸ ਤੋਂ ਬਾਅਦ ਇੱਕ ਕੱਪ ਪਾਣੀ ਉਬਾਲ ਕੇ ਇਸ ਵਿੱਚ ਇੱਕ ਚਮਚ ਪਾਊਡਰ ਪਾ ਕੇ ਉਬਾਲੋ।
ਤੁਹਾਡੀ ਕੈਮੋਮਾਈਲ ਚਾਹ ਬਿਲਕੁਲ ਤਿਆਰ ਹੋ ਜਾਏਗੀ। ਇਸਦਾ ਸੇਵਨ ਤੁਹਾਨੂੰ ਤਣਾਅ ਤੋਂ ਪਲ-ਭਰ ਵਿੱਚ ਛੁਟਕਾਰਾ ਦਿਵਾਉਣ ਵਿੱਚ ਮਦਦ ਕਰੇਗਾ।
ਤਣਾਅ ਨੂੰ ਦੂਰ ਕਰਨ ਦੇ ਨਾਲ-ਨਾਲ ਇਸ ਵਿੱਚ ਹੋਰ ਵੀ ਚਿਕਿਤਸਕ ਗੁਣ ਪਾਏ ਜਾਂਦੇ ਹਨ:
• ਕੈਮੋਮਾਈਲ ਚਾਹ ਮਾਈਗ੍ਰੇਨ ਦੀ ਸਮੱਸਿਆ ਨੂੰ ਦੂਰ ਕਰਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਇਸਦੀ ਵਰਤੋਂ ਮਾਈਗ੍ਰੇਨ ਵਿੱਚ ਲਾਭਦਾਇਕ ਸਿੱਧ ਹੁੰਦੀ ਹੈ।
• ਇਹ ਮਾਸ-ਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੀ ਹੈ।
• ਸਿਰ-ਦਰਦ ਤੋਂ ਰਾਹਤ ਮਿਲਦੀ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ