animals

ਜਾਣੋ ਤੰਦਰੁਸਤ ਪਸ਼ੂਆਂ ਦੀ ਪਹਿਚਾਣ ਦੀਆਂ ਨਿਸ਼ਾਨੀਆਂ ਬਾਰੇ

ਪਸ਼ੂਆਂ ਦੀ ਸਿਹਤ ਦੀ ਚੰਗੀ ਸੰਭਾਲ ਲਈ ਜ਼ਰੂਰੀ ਹੈ ਕਿ ਪਸ਼ੂ ਪਾਲਕ ਨੂੰ ਆਮ ਬਿਮਾਰੀਆਂ ਦੀ ਜਾਣਕਾਰੀ ਹੋਵੇ । ਬਿਮਾਰੀ ਦੀ ਪਹਿਚਾਣ ਭਾਵੇ ਡਾਕਟਰ ਦੁਆਰਾ ਹੀ ਕੀਤੀ ਜਾ ਸਕਦੀ ਹੈ, ਪਰ ਜੇਕਰ ਕਿਸਾਨ ਵੀਰ ਕੁੱਝ ਗੱਲਾਂ ਦਾ ਖੁਦ ਧਿਆਨ ਰੱਖ ਲੈਣ ਤਾਂ ਬਿਮਾਰੀ ਦੀ ਜਾਂਚ ਸਮੇਂ ਸਿਰ ਕਰਵਾ ਸਕਦਾ ਹੈ ਤੇ ਕਿਸੇ ਵੱਡੇ ਨੁਕਸਾਨ ਤੋਂ ਬਚ ਜਾਂਦਾ ਹੈ। ਤੰਦਰੁਸਤ ਪਸ਼ੂ ਤੇ ਬਿਮਾਰ ਪਸ਼ੂ ਨੂੰ ਦੇਖਣ ਵਿੱਚ ਹੀ ਕਾਫ਼ੀ ਫ਼ਰਕ ਹੁੰਦਾ ਹੈ। ਬਿਮਾਰ ਪਸ਼ੂ ਸੁਸਤ ਤਾਂ ਨਜ਼ਰ ਆਉਂਦਾ ਹੈ, ਬਾਕੀ ਕੰਨ ਵੀ ਢਿੱਲੇ ਜਿਹੇ ਪ੍ਰਤੀਤ ਹੁੰਦੇ ਹੁੰਦੇ ਹਨ।

ਇਸ ਤਰ੍ਹਾਂ ਹੀ ਤੰਦਰੁਸਤ ਪਸ਼ੂਆਂ ਦੀਆਂ ਨਿਸ਼ਾਨੀਆਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ।

ਤੰਦਰੁਸਤ ਪਸ਼ੂ ਚੁਕੰਨਾ ਹੁੰਦਾ ਹੈ ਤੇ ਕੰਨਾਂ ਨੂੰ ਵਾਰ-ਵਾਰ ਹਿਲਾਉਂਦਾ ਹੈ। ਆਲੇ-ਦੁਆਲੇ ਵਿੱਚ ਵੀ ਦਿਲਚਸਪੀ ਰੱਖਦਾ ਹੈ।

ਅੱਖਾਂ ਚਮਕੀਲੀਆਂ ਵਿਖਾਈ ਦਿੰਦੀਆਂ ਹਨ।

ਪੱਠੇ ਖਾਣ ਉਪਰੰਤ ਹਰ ਰੋਜ ਪਸ਼ੂ 6-8 ਘੰਟੇ ਜੁਗਾਲੀ ਕਰਦਾ ਹੈ।

ਪਸ਼ੂ ਦਾ ਨੱਕ ਗਿੱਲਾ ਅਤੇ ਠੰਡਾ ਰਹਿੰਦਾ ਹੈ।

ਚਮੜੀ ਮੁਲਾਇਮ ਅਤੇ ਚਮਕੀਲੀ ਰਹਿੰਦੀ ਹੈ।

ਪਸ਼ੂ ਦਿਨ ਵਿੱਚ 8-10 ਵਾਰੀ 15-20 ਕਿੱਲੋ ਗੋਹਾ ਕਰਦਾ ਹੈ।

ਪਸ਼ੂ ਦਾ ਸਰੀਰਿਕ ਤਾਪਮਾਨ 100-102.5° ਫਾਰਨਹਾਈਟ ਦੇ ਕਰੀਬ ਰਹਿੰਦਾ ਹੈ। ਸਾਹ ਦੀ ਪ੍ਰਕਿਰਿਆ 10-30 ਪ੍ਰਤੀ ਮਿੰਟ ਹੋਣੀ ਚਾਹੀਦੀ ਹੈ।

ਹਰ ਬਿਮਾਰੀ ਦੇ ਅਲੱਗ -ਅਲੱਗ ਚਿੰਨ ਹੁੰਦੇ ਹਨ ਸੋ ਉਸੇ ਅਨੁਸਾਰ ਵੈਟਨਰੀ ਡਾਕਟਰ ਦੀ ਸਲਾਹ ਜ਼ਰੂਰ ਲੈ ਲਈ ਜਾਵੇ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ