ਅਸਲ ਵਿੱਚ ਸਫ਼ਲ ਡੇਅਰੀ ਦਾ ਕੰਮ ਕੱਟੜੂਆਂ/ਵੱਛੜੂਆਂ ਤੋਂ ਹੀ ਸ਼ੁਰੂ ਹੁੰਦਾ ਹੈ । ਪਹਿਲੇ ਛੇ ਮਹੀਨਿਆਂ ਤੱਕ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਵਿਸ਼ੇਸ਼ ਤੌਰ ‘ਤੇ ਨਵਜਾਤ ਬੱਚੇ ਦੇ ਪਹਿਲੇ 15-20 ਦਿਨ ਵਧੇਰੇ ਖਤਰੇ ਵਾਲੇ ਹੁੰਦੇ ਹਨ ਕਿਉਂਕਿ 20-30 % ਬੱਚੇ ਇਸ ਅਰਸੇ ਵਿੱਚ ਜ਼ਿਆਦਾ ਬਿਮਾਰ ਹੁੰਦੇ ਹਨ। ਬਾਕੀ ਹੁਣ ਸਰਦੀਆਂ ਦੀ ਸ਼ੁਰੂਆਤ ਹੋ ਰਹੀ ਹੈ ਇਸ ਲਈ ਹੁਣ ਇਹ ਜ਼ਿਆਦਾ ਧਿਆਨ ਰੱਖਣ ਵਾਲਾ ਮੌਸਮ ਹੈ। ਅੱਜ ਤੁਹਾਡੇ ਨਾਲ ਕੱਟੜੂ/ਵੱਛੜੂ ਦੀ ਵੀਨਿੰਗ (Weaning) ਬਾਰੇ ਜਾਣਕਾਰੀ ਸ਼ੇਅਰ ਕਰ ਰਹੇ ਹਾਂ ।
ਕੀ ਹੁੰਦੀ ਹੈ ਕੱਟੜੂ/ ਵੱਛੜੂ ਦੀ ਵੀਨਿੰਗ (Weaning)?
ਗਾਵਾਂ ਦੇ ਵੱਛੇ/ਵੱਛੀਆਂ ਜਾਂ ਮੱਝਾਂ ਦੇ ਕੱਟੇ/ਕੱਟੀਆਂ ਨੂੰ ਦੁੱਧੋ ਛੁਡਾ ਕੇ ਵੱਖਰਾ ਰੱਖਣ ਦੀ ਕਿਰਿਆ ਨੂੰ ਵੀਨਿੰਗ (Weaning) ਆਖਦੇ ਹਨ। ਇਸ ਦੇ ਲਾਭ ਬਹੁਤ ਸਾਰੇ ਹਨ, ਜਿਵੇਂ ਕਿ :
• ਇਸ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਗਾਂ ਜਾਂ ਮੱਝ ਕਿੰਨਾ ਦੁੱਧ ਦਿੰਦੀ ਹੈ।
• ਬੱਚੇ ਨੂੰ ਉਸ ਦੇ ਭਾਰ ਅਤੇ ਉਮਰ ਮੁਤਾਬਿਕ ਦੁੱਧ ਦੀ ਲੋੜੀਂਦੀ ਮਾਤਰਾ ਪਿਆਈ ਜਾ ਸਕਦੀ ਹੈ, ਨਹੀਂ ਤਾਂ ਆਮ ਤੌਰ ਤੇ ਕੱਟੜੂ/ਵੱਛੜੂ ਖੁੱਲ ਕੇ ਲੋੜ ਤੋਂ ਜ਼ਿਆਦਾ ਦੁੱਧ ਪੀ ਜਾਂਦੇ ਹਨ ਜਿਸ ਨਾਲ ਉਹਨਾਂ ਨੂੰ ਮੋਕ ਲੱਗ ਜਾਂਦੀ ਹੈ।
• ਜੇਕਰ ਕੱਟੜੂ/ਵੱਛੜੂ ਮਰ ਵੀ ਜਾਵੇ ਤਾਂ ਵੀ ਪਸ਼ੂਆਂ ਨੂੰ ਚੋਣ ਵਿੱਚ ਕੋਈ ਦਿੱਕਤ ਨਹੀ ਆਉਂਦੀ।
• ਵੱਛੇ/ਵੱਛੀ ਨੂੰ ਛੋਟੀ ਉਮਰ ਵਿੱਚ ਵੀ ਵੇਚਿਆ ਜਾ ਸਕਦਾ ਹੈ।
• ਇਸ ਢੰਗ ਨਾਲ ਕੱਟੜੂਆਂ/ਵੱਛੜੂਆਂ ਨੂੰ ਸਸਤੇ ਤਰੀਕੇ ਨਾਲ ਪਾਲਿਆ ਜਾ ਸਕਦਾ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ