ਪੰਜਾਬ ਤੇ ਹਰਿਆਣੇ ਵਿੱਚ ਸਭ ਤੋਂ ਜ਼ਿਆਦਾ ਬੀਟਲ ਬੱਕਰੀਆਂ ਪਾਲੀਆ ਜਾ ਰਹੀਆਂ ਹਨ । ਇਸ ਨਸਲ ਨੂੰ ਕੁੱਝ ਏਰੀਏ ਵਿੱਚ ਅੰਮ੍ਰਿਤਸਰੀ ਵੀ ਕਹਿੰਦੇ ਹਨ । ਇਹ ਨਸਲ ਦੇ ਜ਼ਿਆਦਾ ਹੋਣ ਦਾ ਕਾਰਨ ਹੈ ਕਿ ਇਹ ਇਹ ਦੋਹਰੇ ਫਾਇਦੇ ਵਾਲੀ ਨਸਲ ਹੈ, ਕਿਉਂਕਿ ਜੇਕਰ ਮੀਟ ਲਈ ਪਾਲਣਾ ਹੈ ਤਾਂ ਵੀ ਵਧੀਆ ਹੈ ਤੇ ਜੇਕਰ ਦੁੱਧ ਲਈ ਪਾਲੋ ਤਾਂ ਵੀ ਵਧੀਆ ਮੁਨਾਫ਼ਾ ਦਿੰਦੀਆ ਹਨ। ਬੱਕਰੀ ਫਾਰਮ ਬਣਾਉਣ ਲਈ ਸਭ ਤੋਂ ਜ਼ਰੂਰੀ ਕੰਮ ਹੈ ਸਹੀ ਨਸਲ। ਇਸ ਲਈ ਇਸ ਨਸਲ ਦੀ ਪਹਿਚਾਣ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤਾਂ ਜੋ ਤੁਸੀ ਖੁਦ ਅਸਾਨੀ ਨਾਲ ਪਹਿਚਾਣ ਕਰ ਸਕੋ ।
ਸਹੀ ਪਹਿਚਾਣ ਦੀਆ ਨਿਸ਼ਾਨੀਆਂ :
• ਬੀਟਲ ਬੱਕਰੀ ਨਸਲ ਦਾ ਨੱਕ ਤੋਤੇ ਦੇ ਨੱਕ ਵਾਂਗ ਉੱਭਰਿਆ ਹੁੰਦਾ ਹੈ ।
• ਬੀਟਲ ਨਸਲ ਦੀ ਚਮੜੀ ਕਈ ਰੰਗਾਂ ਦੀ ਹੋ ਸਕਦੀ ਹੈ ਜ਼ਿਆਦਾਤਰ 90% ਕਾਲੇ ਤੇ 8% ਗੂੜੇ ਲਾਲ ਰੰਗ ਦੇ ਡੱਬ ਖੜੱਬੇ ਰੰਗ ਦੀਆਂ ਹੁੰਦੀਆਂ ਹਨ।
• ਇਸ ਨਸਲ ਦੇ ਸਿੰਗ ਦਰਮਿਆਨੇ, ਚਪਟੇ ਤੇ ਉੱਪਰ ਵੱਲ ਨੂੰ ਹੁੰਦੇ ਹਨ।
• ਕੰਨ ਲੰਬੇ ਪਾਨ ਦੇ ਪੱਤੇ ਵਾਂਗ ਹੁੰਦੇ ਹਨ ਇਸਦੀ ਪੂਛ ਛੋਟੀ ਤੇ ਪਤਲੀ ਹੁੰਦੀ ਹੈ ਤੇ ਕਿਨਾਰੇ ਤੋਂ ਉੱਪਰ ਮੁੜੀ ਹੁੰਦੀ ਹੈ।
• ਇਸਦੇ ਥਣਾਂ ਦੀ ਲੰਬਾਈ 5-6 ਇੰਚ ਤੱਕ ਹੁੰਦੀ ਹੈ ।
• ਇਸ ਨਸਲ ਦੀਆਂ ਲੱਤਾਂ ਲੰਬੀਆ ਹੁੰਦੀਆਂ ਹਨ।
• ਜੇਕਰ ਦੁੱਧ ਦੇ ਹਿਸਾਬ ਨਾਲ ਦੇਖਣਾ ਹੋਵੇ ਤਾਂ ਬੀਟਲ ਬੱਕਰੀ 170-180 ਦਿਨਾਂ ਦੇ ਸੂਏ ਵਿੱਚ 150-190 ਕਿਲੋ ਦੁੱਧ ਦੇ ਸਕਦੀ ਹੈ ਤੇ ਪ੍ਰਤੀ ਦਿਨ ਔਸਤਨ 2.0 ਕਿਲੋ ਤੇ ਵੱਧ ਤੋ ਵੱਧ 4.0 ਕਿਲੋ ਵੀ ਹੋ ਸਕਦੀ ਹੈ।
• ਜੋ ਬੀਟਲ ਬੱਕਰਾ ਹੁੰਦਾ ਹੈ, ਉਸ ਦੇ ਥੌੜੀ ਦਾੜ੍ਹੀ ਹੁੰਦੀ ਹੈ।
ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ