cattle

ਦੁੱਧ ਦੀ ਚੁਆਈ ਨਾਲ ਸਬੰਧਿਤ ਕੁੱਝ ਧਿਆਨ ਰੱਖਣਯੋਗ ਗੱਲਾਂ

ਪਸ਼ੂ ਪਾਲਣ ਦੇ ਧੰਦੇ ਦਾ ਮੁੱਖ ਉਤਪਾਦਨ ਦੁੱਧ ਹੈ। ਪਸ਼ੂ ਪਾਲਕ ਲਈ ਸਭ ਤੋਂ ਜ਼ਰੂਰੀ ਗੱਲ ਧਿਆਨ ਰੱਖਣ ਵਾਲੀ ਇਹ ਹੈ ਕਿ ਵੱਧ ਤੋਂ ਵੱਧ ਦੁੱਧ ਲੈਣਾ ਤਾਂ ਜ਼ਰੂਰੀ ਹੈ ਪਰ ਦੁੱਧ ਦਾ ਸਿਹਤਮੰਦ ਅਤੇ ਸਾਫ਼ ਸੁਥਰੇ ਵਾਤਾਵਰਣ ਵਿੱਚ ਪੈਦਾ ਹੋਣਾ ਵੀ ਉੰਨਾ ਹੀ ਜ਼ਰੂਰੀ ਹੈ ਕਿਉਂਕਿ ਬਿਮਾਰ ਪਸ਼ੂ ਜਾਂ ਬਿਮਾਰੀ ਨਾਲ ਗ੍ਰਸਤ ਪਸ਼ੂ ਦਾ ਦੁੱਧ ਵੀ ਉਪਯੋਗ ਵਿੱਚ ਨਹੀਂ ਆ ਸਕਦਾ ਅਤੇ ਇਸਦਾ ਮੁੱਲ ਵੀ ਸਹੀ ਨਹੀਂ ਮਿਲਦਾ।

ਦੁੱਧ ਦੀ ਚੁਆਈ ਨਾਲ ਸਬੰਧਿਤ ਕੁੱਝ ਧਿਆਨ ਰੱਖਣਯੋਗ ਗੱਲਾਂ:

ਬਿਮਾਰ ਪਸ਼ੂ ਨੂੰ ਸਿਹਤਮੰਦ ਪਸ਼ੂ ਤੋਂ ਅਲੱਗ ਕਰੋ ਅਤੇ ਬਿਮਾਰ ਪਸ਼ੂਆਂ ਦੀ ਚੁਆਈ ਅਖੀਰ ਵਿੱਚ ਕਰੋ। ਉਹਨਾਂ ਦਾ ਦੁੱਧ ਵੀ ਸਾਫ਼ ਦੁੱਧ ਵਿੱਚ ਨਾ ਰਲਾਓ।

ਪਸ਼ੂ ਦੇ ਲੇਵੇ ਦੇ ਆਲੇ ਦੁਆਲੇ ਦੇ ਵਾਲ ਕੱਟ ਕੇ ਰੱਖੋ।

ਚੁਆਈ ਵੇਲੇ ਪਸ਼ੂ ਦੀ ਪੂੰਛ ਬੰਨ੍ਹ ਕੇ ਰੱਖੋ।

ਚੁਆਈ ਵੇਲੇ ਪਸ਼ੂ ਨੂੰ ਉਕਸਾਉਣਾ ਨਹੀਂ ਚਾਹੀਦਾ, ਸ਼ਾਂਤ ਰੱਖਣਾ ਚਾਹੀਦਾ ਹੈ।

ਪਸ਼ੂਆਂ ਨੂੰ ਸਵੇਰੇ ਸ਼ਾਮ ਟਾਈਮ ‘ਤੇ ਚੋਵੋ।

ਥਣਾਂ ਨੂੰ ਖਿੱਚ ਕੇ ਨਹੀਂ ਚੋਣਾ ਚਾਹੀਦਾ।

ਲੇਵੇ ਨੂੰ ਪੂਰੀ ਤਰ੍ਹਾਂ ਚੋਅ ਲੈਣਾ ਚਾਹੀਦਾ ਹੈ।

ਚੁਆਈ ਤੋਂ ਬਾਅਦ ਕੁੱਝ ਸਮੇਂ ਲਈ ਥਨਾਂ ਦਾ ਮੂੰਹ ਖੁੱਲ੍ਹਾ ਰਹਿੰਦਾ ਹੈ, ਜਿਸ ਕਾਰਨ ਲੇਵੇ ਅੰਦਰ ਕਈ ਤਰ੍ਹਾਂ ਦੇ ਕੀਟਾਣੂ ਚਲੇ ਜਾਂਦੇ ਹਨ ਅਤੇ ਲੇਵੇ ਦੀ ਸੋਜ ਪੈਦਾ ਕਰ ਦਿੰਦੇ ਹਨ।

ਚੋਣ ਤੋਂ ਬਾਅਦ ਪਸ਼ੂ ਨੂੰ ਦਾਣਾ, ਪੱਠੇ ਪਾਓ ਤਾਂ ਜੋ ਪਸ਼ੂ ਕੁੱਝ ਸਮਾਂ ਬੈਠੇ ਨਾ ਜਾਂ ਟੀਟ ਡਿਪ ਦੀ ਵਰਤੋਂ ਕਰੋ।

ਚੁਆਈ ਜਲਦੀ ਅਤੇ ਲਗਾਤਾਰ ਹੋਣੀ ਚਾਹੀਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ